ਬਾਂਦਰ ਨੇ ਫਿਲਮੀ ਸਟਾਈਲ ਵਿਚ ਕੀਤਾ ਰੇਹੜੀ ਦੇ ਉੱਤੇ ਕਬਜਾ ,ਵੀਡੀਓ ਦੇਖ ਤੁਸੀਂ ਹੋ ਜਾਵੋਗੇ ਹੈਰਾਨ

Uncategorized

ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਸਲ ਵਿਚ ਇਕ ਬਾਂਦਰ ਇਕ ਆਈਸਕ੍ਰੀਮ ਦੀ ਰੇਹੜੀ ਤੇ ਜਾ ਬਹਿੰਦਾ ਹੈ।ਉਸ ਤੋਂ ਬਾਅਦ ਉਸ ਦੀ ਰੇਹੜੀ ਦੇ ਆਸਪਾਸ ਖੜ੍ਹੇ ਹੋਏ ਵਿਅਕਤੀਆਂ ਦੇ ਸਾਹ ਸੁੱਕ ਜਾਂਦੇ ਹਨ ਅਤੇ ਉਹ ਇਸ ਬਾਂਦਰ ਨੂੰ ਰੇਹੜੀ ਉੱਤੇ ਹੀ ਬੈਠਾ ਰਹਿਣ ਦਿੰਦੇ ਹਨ ਅਤੇ ਆਪ ਰੇਹੜੀ ਤੋਂ ਪਾਸੇ ਹੋ ਜਾਂਦੇ ਹਨ। ਵੀਡੀਓ ਬਣਾ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਇਹ ਬਾਂਦਰ ਆਈਸਕਰੀਮ ਖਾਣਾ ਚਾਹੁੰਦਾ ਹੈ।ਪਰ ਰੇਹੜੀ ਦਾ ਮਾਲਕ ਉਸ ਨੂੰ ਆਈਸਕ੍ਰੀਮ ਵਾਲਾ ਕੋਨ ਫੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।ਪਰ ਬਾਂਦਰ ਨੇ ਇਕੱਲਾ ਕੋਨ ਨਹੀਂ ਫੜ੍ਹਿਆ,ਉਸ ਨੂੰ ਆਈਸਕ੍ਰੀਮ ਚਾਹੀਦੀ ਸੀ।ਰੇਹੜੀ ਦੇ

ਆਸਪਾਸ ਖੜ੍ਹੇ ਹੋਏ ਨੌਜਵਾਨ ਰੇਹੜੀ ਵਾਲੇ ਵਿਅਕਤੀ ਨੂੰ ਸਲਾਹਾਂ ਦੇ ਰਹੇ ਸੀ ਕਿ ਉਹ ਇਸ ਬਾਂਦਰ ਨੂੰ ਕੋਨ ਦੇ ਵਿੱਚ ਆਈਸਕਰੀਮ ਪਾ ਕੇ ਦੇ ਦੇਵੇ। ਪਰ ਕੋਈ ਵੀ ਇਸ ਬਾਂਦਰ ਦੇ ਕੋਲ ਜਾਣ ਲਈ ਤਿਆਰ ਨਹੀਂ ਸੀ।ਇਨ੍ਹਾਂ ਨੌਜਵਾਨਾਂ ਨੂੰ ਡਰ ਲੱਗ ਰਿਹਾ ਸੀ ਕਿ ਬਾਂਦਰ ਕਿਤੇ ਉਨ੍ਹਾਂ ਦੇ ਪਿੱਛੇ ਨਾ ਪੈ ਜਾਵੇ ਅਤੇ ਉਨ੍ਹਾਂ ਦਾ ਨੁਕਸਾਨ ਨਾ ਕਰ ਦੇਵੇ।ਕਾਫ਼ੀ ਸਮਾਂ ਇਹ ਬਾਂਦਰ ਆਈਸਕ੍ਰੀਮ ਵਾਲੀ ਰੇਹੜੀ ਉੱਤੇ ਬੈਠਾ ਰਹਿੰਦਾ ਹੈ ਅਤੇ ਆਸੇ ਪਾਸੇ ਵੇਖਦਾ ਹੈ।ਉਸ ਨੇ ਬਹੁਤ ਵਾਰ ਆਈਸਕਰੀਮ ਵਾਲੇ ਡੱਬੇ ਦਾ ਢੱਕਣ ਖੋਲ੍ਹਿਆ ਅਤੇ ਆਖਰਕਾਰ ਉਸ ਨੇ ਆਈਸਕਰੀਮ ਖਾਣੀ ਸ਼ੁਰੂ ਕਰ ਦਿੱਤੀ।ਇਸ

ਦੌਰਾਨ ਰੇਹੜੀ ਦੇ ਆਸ ਪਾਸ ਜੋ ਲੜਕੇ ਖੜ੍ਹੇ ਹੋਏ ਸੀ ਆਪਸ ਵਿੱਚ ਗੱਲਾਂ ਕਰ ਰਹੇ ਸੀ ਅਤੇ ਬਾਂਦਰ ਵੱਲੋਂ ਕੀਤਾ ਜਾ ਰਿਹਾ ਤਮਾਸ਼ਾ ਵੇਖ ਰਹੇ ਸੀ, ਪਰ ਕਿਸੇ ਵਿੱਚ ਵੀ ਹਿੰਮਤ ਨਹੀਂ ਪਈ ਕਿ ਉਹ ਇਸ ਬਾਂਦਰ ਨੂੰ ਇੱਥੋਂ ਭਜਾ ਦੇਣ।ਇਸ ਵੀਡੀਓ ਨੂੰ ਬਹੁਤ ਸਾਰੇ ਲੋਕਾਂ ਵੱਲੋਂ ਵੇਖਿਆ ਜਾ ਚੁੱਕਿਆ ਹੈ, ਜੋ ਵੱਖੋ ਵੱਖਰੇ ਕੁਮੈਂਟ ਕਰ ਰਹੇ ਹਨ।ਬਹੁਤ ਸਾਰੇ ਲੋਕਾਂ ਵੱਲੋਂ ਰੇਹੜੀ ਦੇ ਆਸਪਾਸ ਖੜ੍ਹੇ ਹੋਏ ਲਡ਼ਕੀਆਂ ਨੂੰ ਡਰਪੋਕ ਕਿਹਾ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਵੱਖੋ ਵੱਖਰੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ,ਜਿਨ੍ਹਾਂ ਨਾਲ ਉਹ ਬਾਂਦਰ ਨੂੰ ਭਜਾ ਸਕਦੇ ਸੀ।ਇਸ ਤੋਂ ਇਲਾਵਾ ਕੁਝ ਲੋਕ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਮਜ਼ਾਕ ਵੀ ਕਰ ਰਹੇ ਹਨ। ਤੁਹਾਡਾ

ਇਸ ਵੀਡੀਓ ਨੂੰ ਵੇਖਣ ਤੋਂ ਵੱਧ ਕੀ ਵਿਚਾਰ ਹੈ, ਤੁਸੀਂ ਆਪਣਾ ਵਿਚਾਰ ਕੁਮੈਂਟ ਬਾਕਸ ਵਿੱਚ ਸਾਂਝਾ ਕਰ ਸਕਦੇ ਹੋ।

Leave a Reply

Your email address will not be published. Required fields are marked *