ਘਰੋਂ ਸਕੂਲ ਲਈ ਗਏ ਬੱਚੇ ਦੇ ਨਾਲ ਰਾਸਤੇ ਵਿੱਚ ਹੋ ਗਿਆ ਇਹ ਵੱਡਾ ਕਾਂਡ

Uncategorized

ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਿੰਡ ਛਾਪਿਆਂਵਾਲੀ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ,ਜਿੱਥੇ ਚੌਦਾਂ ਸਾਲਾਂ ਦੇ ਹਰਨੂਰ ਸਿੰਘ ਨਾਂ ਦੇ ਇਕ ਬੱਚੇ ਦੀ ਲਾਸ਼ ਉਸੇ ਦੇ ਪਿੰਡ ਦੇ ਛੱਪੜ ਵਿੱਚੋਂ ਮਿਲੀ ਹੈ।ਜਾਣਕਾਰੀ ਮੁਤਾਬਕ ਹਰਨੂਰ ਸਿੰਘ ਘਰੋਂ ਤਿਆਰ ਹੋ ਕੇ ਸਕੂਲ ਜਾਣ ਲਈ ਬੱਸ ਨੂੰ ਉਡੀਕ ਰਿਹਾ ਸੀ,ਇਸੇ ਦੌਰਾਨ ਉਸ ਨਾਲ ਇਹ ਹਾਦਸਾ ਹੋਇਆ ਹੈ।ਦੱਸਿਆ ਜਾ ਰਿਹਾ ਹੈ ਕਿ ਹਰਨੂਰ ਸਿੰਘ ਆਪਣੇ ਤਾਇਆ ਜੀ ਦੇ ਪੁੱਤਰ ਨਾਲ ਗਿਆ ਸੀ ਪਰ ਬਾਅਦ ਵਿਚ ਉਸ ਨੇ ਆਪਣੇ ਤਾਇਆ ਜੀ ਦੇ ਪੁੱਤਰ ਨੂੰ ਵਾਪਸ ਭੇਜ ਦਿੱਤਾ ਸੀ ਕਿ ਉਹ ਖੁਦ ਹੀ ਬੱਸ ਚੜ੍ਹ ਜਾਵੇਗਾ।ਬਾਅਦ ਵਿਚ ਪਤਾ ਚੱਲਿਆ ਕਿ ਹਰਨੂਰ ਸਿੰਘ ਸਕੂਲ ਨਹੀਂ ਪਹੁੰਚਿਆ ਅਤੇ

ਨਾ ਹੀ ਉਹ ਕਿਸੇ ਹੋਰ ਪਾਸੇ ਲੱਭ ਰਿਹਾ ਸੀ।ਇਸ ਮਾਮਲੇ ਬਾਰੇ ਪੁਲੀਸ ਮੁਲਾਜ਼ਮਾਂ ਨੂੰ ਸੂਚਨਾ ਦਿੱਤੀ ਗਈ ਪੁਲੀਸ ਮੁਲਾਜ਼ਮਾਂ ਨੇ ਚੈਨਲਾਂ ਦੇ ਮਾਧਿਅਮ ਨਾਲ ਇਸ ਖ਼ਬਰ ਨੂੰ ਚਾਰੇ ਪਾਸੇ ਫੈਲਾਇਆ। ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਦੀਆਂ ਟੀਮਾਂ ਨੇ ਵੀ ਹਰਨੂਰ ਸਿੰਘ ਨੂੰ ਲੱਭਣ ਦੀ ਕੋਸ਼ਿਸ਼ ਕੀਤੀ।ਪਰ ਇਸੇ ਦੌਰਾਨ ਹਰਨੂਰ ਸਿੰਘ ਦੇ ਛੱਪੜ ਵਿਚ ਡਿੱਗੀ ਹੋਣ ਦਾ ਸ਼ੱਕ ਹੋਇਆ।ਉਸ ਤੋਂ ਬਾਅਦ ਛੱਪੜ ਵਿੱਚੋਂ ਇੱਕ ਲਾਸ਼ ਮਿਲੀ ਹੈ,ਜਿਸ ਦੀ ਪਛਾਣ ਹਰਨੂਰ ਸਿੰਘ ਵਜੋਂ ਹੀ ਹੋਈ ਹੈ।ਇਸ ਬੱਚੇ ਦੀ ਮੌਤ ਕਿਸ ਵਜ੍ਹਾ ਕਾਰਨ ਹੋਈ ਹੈ ਇਹ ਅਜੇ ਸਾਹਮਣੇ ਨਹੀਂ ਆਇਆ,ਕਿਉਂਕਿ

ਕਿਸੇ ਨੇ ਵੀ ਇਸ ਹਾਦਸੇ ਨੂੰ ਹੁੰਦੇ ਹੋਏ ਨਹੀਂ ਦੇਖਿਆ ਕਿ ਹਰਨੂਰ ਸਿੰਘ ਨੂੰ ਕਿਸੇ ਨੇ ਜਾਣਬੁੱਝ ਕੇ ਛੱਪੜ ਵਿੱਚ ਸੁੱਟਿਆ ਹੈ ਜਾਂ ਫਿਰ ਉਹ ਆਪਣੇ ਆਪ ਹੀ ਛੱਪੜ ਵਿੱਚ ਡਿੱਗਿਆ ਹੈ। ਪਰ ਇਸ ਹਾਦਸੇ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਹਨ।ਉਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਇਸ ਮਾਮਲੇ ਦੀ ਛਾਣਬੀਣ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਵਿਚ ਅਜੇ ਤੱਕ ਕੋਈ ਵੀ ਢਿੱਲ ਨਹੀਂ ਵਰਤੀ ਗਈ ਹੈ। ਜਦੋਂ ਤੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਹੈ ਕਿ ਬੱਚਾ ਗਾਇਬ ਸੀ ਤਾਂ ਉਸ ਸਮੇਂ ਤੋਂ ਲੈ ਕੇ ਉਨ੍ਹਾਂ ਦੀਆਂ ਟੀਮਾਂ ਨੇ ਲਗਾਤਾਰ ਮਿਹਨਤ ਕੀਤੀ ਹੈ।ਜਿਸ ਤੋਂ ਬਾਅਦ ਹਰਨੂਰ ਸਿੰਘ ਦੀ ਭਾਲ ਹੋਈ ਹੈ।

ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਚੰਗੀ ਤਰ੍ਹਾਂ ਛਾਣਬੀਣ ਕੀਤੀ ਜਾਵੇਗੀ।ਇਸ ਤੋਂ ਬਾਅਦ ਜੋ ਵੀ ਗੱਲਬਾਤ ਸਾਹਮਣੇ ਆਵੇਗੀ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published.