ਪਹਾੜਾਂ ਦੇ ਵਿੱਚ ਸੈਲਫੀ ਲੈਣੀ ਇਸ ਜੋੜੇ ਨੂੰ ਪਈ ਮਹਿੰਗੀ ,ਚੋਰਾਂ ਨੇ ਕਰ ਦਿੱਤਾ ਇਹ ਵੱਡਾ ਕਾਂਡ

ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਥੇ ਕਿ ਇਕ ਕਾਰ ਵਿਚ ਜਾ ਰਹੇ ਪਤੀ ਪਤਨੀ ਨੂੰ ਅਚਾਨਕ ਹੀ ਕੁਝ ਲੁਟੇਰਿਆਂ ਵੱਲੋਂ ਰੋਕਿਆ ਜਾਂਦਾ ਹੈ ਅਤੇ ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਇੱਥੋਂ ਤਕ ਕਿ ਉਨ੍ਹਾਂ ਦਾ ਸਾਮਾਨ ਲੁੱਟਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਵੀਡੀਓ ਉਦੈਪੁਰ ਦਾ ਹੈ ਇੱਥੇ ਕੇ ਇਕ ਨਵਾਂ ਵਿਆਹੁਤਾ ਜੋੜਾ ਪਹਾੜਾਂ ਵਿਚ ਸੈਰ ਕਰਨ ਲਈ ਜਾ ਰਿਹਾ ਸੀ,ਉਸੇ ਦੌਰਾਨ ਉਨ੍ਹਾਂ ਨਾਲ ਇਹ ਘਟਨਾ ਵਾਪਰੀ ਹੈ।ਜਾਣਕਾਰੀ ਮੁਤਾਬਕ ਮੋਟਰਸਾਈਕਲ ਤੇ ਸਵਾਰ ਦੋ ਲੁਟੇਰਿਆਂ ਵੱਲੋਂ ਪਹਿਲਾਂ ਇਨ੍ਹਾਂ ਨੂੰ ਰੋਕਿਆ ਗਿਆ ਅਤੇ ਬਾਅਦ ਵਿਚ ਚਾਕੂ ਦੀ ਨੋਕ ਉੱਤੇ ਇਨ੍ਹਾਂ ਕੋਲੋਂ ਜੋ ਵੀ ਕੀਮਤੀ ਸਾਮਾਨ ਸੀ।

ਉਸ ਨੂੰ ਲੁੱਟਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੁਟੇਰਿਆਂ ਨੇ ਇਸ ਵਿਆਹੁਤਾ ਜੋੜੇ ਤੋਂ ਕੁਝ ਨਗਦੀ ਅਤੇ ਕੀਮਤੀ ਘੜੀਆਂ ਲੁੱਟ ਲਈਆਂ ਹਨ।ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਵੱਲੋਂ ਇਨ੍ਹਾਂ ਲੁਟੇਰਿਆਂ ਅਤੇ ਲਾਹਨਤਾਂ ਪਾਈਆਂ ਜਾ ਰਹੀਆਂ ਹਨ।ਦੂਜੇ ਪਾਸੇ ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਪੁਲਸ ਮੁਲਾਜ਼ਮਾਂ ਕੋਲ ਪਹੁੰਚਿਆ ਹੈ ਜਿਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਹ ਜਲਦੀ ਹੀ ਇਨ੍ਹਾਂ ਲੁਟੇਰਿਆਂ ਨੂੰ ਕਾਬੂ ਵਿੱਚ ਕਰ ਲੈਣਗੇ ਅਤੇ ਇਨ੍ਹਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਸੋ ਅੱਜਕੱਲ੍ਹ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ,ਜਿਸ ਕਰ ਕੇ ਆਮ ਜਨਤਾ ਨੂੰ ਬਹੁਤ ਹੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋ ਇਥੇ ਪੁਲੀਸ ਪ੍ਰਸ਼ਾਸਨ ਨੂੰ ਥੋੜ੍ਹਾ ਸਖਤ ਹੋਣ ਦੀ ਜ਼ਰੂਰਤ ਹੈ ਤਾਂ ਜੋ ਆਉਣ ਵਾਲੇ ਸਮੇਂ ਵਿਚ ਅਜਿਹੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਅਕਸਰ ਹੀ ਜਦੋਂ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਉਸ ਸਮੇਂ ਪੁਲਸ ਪ੍ਰਸ਼ਾਸਨ ਵੱਲੋਂ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਕਾਰਨ ਕੇ ਉਹ ਚੋਰਾਂ ਨੂੰ ਨਹੀਂ ਫੜ ਪਾਉਂਦੇ ਅਤੇ

ਅੱਜਕੱਲ੍ਹ ਚੋਰਾਂ ਦੇ ਹੌਸਲੇ ਬੁਲੰਦ ਹੋ ਰਹੇ ਹਨ ਅਤੇ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ,ਜਿਸ ਕਾਰਨ ਕੇ ਆਮ ਜਨਤਾ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ।

Leave a Reply

Your email address will not be published. Required fields are marked *