ਜਗਰਾਉਂ ਵਿੱਚ ਦੋ ਪੁਲੀਸ ਮੁਲਾਜ਼ਮਾਂ ਦੇ ਕਤਲ ਵਿੱਚ ਦੋਸ਼ੀ ਪਾਏ ਗਏ ਜੈਪਾਲ ਭੁੱਲਰ, ਜਸਪ੍ਰੀਤ ਸਿੰਘ ਜੱਸੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲਸ ਮੁਲਾਜ਼ਮਾਂ ਵਲੋਂ ਬੜੀ ਮੁਸ਼ੱਕਤ ਤੋਂ ਬਾਅਦ ਲੱਭਿਆ ਗਿਆ ਸੀ ਅਤੇ ਉਸ ਤੋਂ ਬਾਅਦ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਕਲਕੱਤਾ ਵਿੱਚ ਕਰ ਦਿੱਤਾ ਗਿਆ ਸੀ।ਜਿਸ ਤੋਂ ਬਾਅਦ ਕੇ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਕਿ ਪੰਜਾਬ ਪੁਲਸ ਨੂੰ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦਾ ਐਨਕਾਉਂਟਰ ਨਹੀਂ ਕਰਨਾ ਚਾਹੀਦਾ ਸੀ,ਉਨ੍ਹਾਂ ਨੂੰ ਜਿਊਂਦੇ ਹੀ ਫੜਿਆ ਜਾਣਾ ਚਾਹੀਦਾ ਸੀ। ਦੱਸ ਦਈਏ ਕਿ ਇਸ ਘਟਨਾ ਤੋਂ ਬਾਅਦ ਜਸਪ੍ਰੀਤ ਸਿੰਘ ਜੱਸੀ ਦਾ ਸਸਕਾਰ ਕਰ ਦਿੱਤਾ ਗਿਆ ਹੈ,
ਪਰ ਜੈਪਾਲ ਭੁੱਲਰ ਦਾ ਦਾਹ ਸੰਸਕਾਰ ਅਜੇ ਤਕ ਨਹੀਂ ਹੋਇਆ ਭਾਵੇਂ ਕਿ ਉਨ੍ਹਾਂ ਦੀ ਮੌਤ ਨੂੰ ਸੱਤ ਦਿਨ ਹੋ ਚੁੱਕੇ ਹਨ। ਜੈਪਾਲ ਭੁੱਲਰ ਦੇ ਪਿਤਾ ਦਾ ਕਹਿਣਾ ਹੈ ਕਿ ਉਸ ਦੇ ਪੁੱਤਰ ਦਾ ਦੁਬਾਰਾ ਤੋਂ ਪੋਸਟਮਾਰਟਮ ਕਰਵਾਇਆ ਜਾਣਾ ਚਾਹੀਦਾ ਹੈ,ਕਿਉਂਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਜੈਪਾਲ ਭੁੱਲਰ ਦਾ ਨਕਲੀ ਐਨਕਾਊਂਟਰ ਹੋਇਆ ਹੈ।ਭਾਵ ਕਿ ਪਹਿਲਾਂ ਉਸ ਦਾ ਕਤਲ ਕੀਤਾ ਗਿਆ ਹੈ, ਬਾਅਦ ਵਿਚ ਉਸ ਨੂੰ ਐਨਕਾਉਂਟਰ ਦਾ ਰੂਪ ਦਿੱਤਾ ਜਾ ਰਿਹਾ ਹੈ।ਜੈਪਾਲ ਭੁੱਲਰ ਦੇ ਪਿਤਾ ਨੇ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਦੇਖੇ ਹਨ।
ਇਸ ਤੋਂ ਇਲਾਵਾ ਉਸ ਦੀਆਂ ਪਸਲੀਆਂ ਅਤੇ ਬਾਹਾਂ ਟੁੱਟੀਆਂ ਹੋਈਆਂ ਹਨ, ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੈਪਾਲ ਭੁੱਲਰ ਨੂੰ ਮਾਰਨ ਤੋਂ ਪਹਿਲਾਂ ਬਹੁਤ ਜਿਆਦਾ ਕੁੱਟਿਆ ਮਾਰਿਆ ਗਿਆ ਹੈ।ਇਸ ਵਾਸਤੇ ਉਨ੍ਹਾਂ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਦਾ ਜਦੋਂ ਤਕ ਦੁਬਾਰਾ ਪੋਸਟਮਾਰਟਮ ਨਹੀਂ ਹੋਵੇਗਾ,ਉਦੋਂ ਤਕ ਉਹ ਆਪਣੇ ਪੁੱਤਰ ਦਾ ਦਾਹ ਸੰਸਕਾਰ ਰੋਕ ਕੇ ਰੱਖਣਗੇ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਪਹੁੰਚਿਆ ਜਾਵੇ ਕਿ ਜੈਪਾਲ ਭੁੱਲਰ ਨੂੰ ਅਸਲ ਵਿੱਚ ਕਿਸ ਨੇ ਮਾਰਿਆ ਹੈ।ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਸਾਹਮਣੇ ਆ ਰਿਹਾ ਹੈ ਪੁਲੀਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਦੇ ਐਨਕਾਊਂਟਰ ਤੋਂ ਪਹਿਲਾਂ ਦੋ ਲੜਕੀਆਂ ਉਨ੍ਹਾਂ ਦੇ ਫਲੈਟ ਵਿੱਚ ਉਨ੍ਹਾਂ ਨੂੰ ਮਿਲਣ ਲਈ ਆਇਆ ਸੀ।ਇਹ ਦੋ ਲੜਕੀਆਂ ਇੱਕ ਕਾਲੀ ਕਾਰ ਵਿੱਚ ਆਇਆ ਸੀ ਜੋ
ਕਿ ਇਕ ਦਿਨ ਵਾਸਤੇ ਜੈਪਾਲ ਭੁੱਲਰ ਅਤੇ ਜਸਪ੍ਰੀਤ ਸਿੰਘ ਜੱਸੀ ਕੋਲ ਰਹੀਆਂ।ਹੁਣ ਪੁਲਸ ਮੁਲਾਜ਼ਮਾਂ ਵਲੋਂ ਉਸ ਕਾਲੀ ਕਾਰ ਨੂੰ ਲੱਭਿਆ ਜਾ ਰਿਹਾ ਹੈ ਤਾਂ ਜੋ ਉਹ ਦੋਨਾਂ ਲੜਕੀਆਂ ਤੱਕ ਪਹੁੰਚਿਆ ਜਾਵੇ।