ਬਠਿੰਡਾ ਦੇ ਪਿੰਡ ਅਮਰਗੜ੍ਹ ਵਿੱਚ ਰਹਿਣ ਵਾਲੇ ਬੂਟਾ ਸਿੰਘ ਜੋ ਕਿ ਦੋ ਹਜਾਰ ਪੰਜ ਵਿੱਚ ਬੌਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰਦੇ ਸੀ ਬਹੁਤ ਸਾਰੇ ਮਸ਼ਹੂਰ ਡਾਇਰੈਕਟਰ ਪ੍ਰੋਡਿਊਸਰ ਉਨ੍ਹਾਂ ਨੂੰ ਜਾਣਦੇ ਸੀ। ਇੱਥੋਂ ਤਕ ਕਿ ਉਨ੍ਹਾਂ ਨੇ ਬਹੁਤ ਸਾਰੀਆਂ ਬਾਲੀਵੁੱਡ ਫ਼ਿਲਮਾਂ ਵਿੱਚ ਕੰਮ ਕਰਨ ਦੇ ਨਾਲ ਨਾਲ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਗਾਣਿਆਂ ਦੀ ਸ਼ੂਟਿੰਗ ਵਿਚ ਵੀ ਕੰਮ ਕੀਤਾ ਹੈ। ਲੋਕਾਂ ਵੱਲੋਂ ਉਨ੍ਹਾਂ ਦੇ ਕੰਮ ਨੂੰ ਖੂਬ ਪਸੰਦ ਕੀਤਾ ਜਾਂਦਾ ਸੀ ਇੱਥੋਂ ਤੱਕ ਕੇ ਬਾਲੀਵੁੱਡ ਅਤੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਉਨ੍ਹਾਂ ਨੂੰ ਬਾਖ਼ੂਬੀ ਜਾਣਦੇ ਸਨ।ਉਸ ਸਮੇਂ ਤੋਂ ਲੈ ਕੇ ਅੱਜ ਤੱਕ ਉਨ੍ਹਾਂ ਦਾ ਕੰਮ ਵਧੀਆ ਚੱਲ ਰਿਹਾ ਸੀ
ਪਰ ਲਾਕਡਾਊਨ ਨੇ ਜਿਵੇਂ ਇੱਕ ਆਮ ਬੰਦੇ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ।ਉਸ ਤਰੀਕੇ ਨਾਲ ਕਲਾਕਾਰਾਂ ਦੀ ਜ਼ਿੰਦਗੀ ਵੀ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਚੁੱਕੀ ਹੈ,ਕਿਉਂਕਿ ਅੱਜ ਕੱਲ੍ਹ ਫਿਲਮਾਂ ਗਾਣਿਆਂ ਦੀ ਸ਼ੂਟਿੰਗ ਤੇ ਰੋਕ ਲਗਾਈ ਜਾਂਦੀ ਹੈ ਜਿਸ ਕਾਰਨ ਬਹੁਤ ਸਾਰੇ ਕਲਾਕਾਰ ਅੱਜ ਆਪਣਾ ਕੰਮ ਗਵਾ ਚੁੱਕੇ ਹਨ।ਪਰ ਜਿਹੜੇ ਕਲਾਕਾਰ ਆਪਣੀ ਮਿੱਟੀ ਭਾਵ ਕੇ ਆਪਣੇ ਪਿਛੋਕੜ ਨਾਲ ਜੁੜੇ ਹੁੰਦੇ ਹਨ ਉਹ ਕਦੇ ਵੀ ਭੁੱਖੇ ਨਹੀਂ ਮਰਦੇ ਅਤੇ ਨਾ ਹੀ ਆਪਣੀ ਜ਼ਿੰਦਗੀ ਵਿੱਚ ਕੁਝ ਮੁਸ਼ਕਲ ਆਉਣ ਤੇ ਉਹ ਮਿਹਨਤ ਕਰਨ ਤੋਂ ਭੱਜਦੇ ਹਨ।
ਇਸੇ ਤਰੀਕੇ ਨਾਲ ਬੂਟਾ ਸਿੰਘ ਨੇ ਵੀ ਆਪਣੀ ਜ਼ਿੰਦਗੀ ਵਿਚ ਬਹੁਤ ਸੰਘਰਸ਼ ਕੀਤਾ ਹੈ ਉਨ੍ਹਾਂ ਨੇ ਗੱਲਬਾਤ ਕਰਨ ਦੇ ਦੌਰਾਨ ਦੱਸਿਆ ਕਿ ਕੋਈ ਸਮਾਂ ਅਜਿਹਾ ਸੀ ਕਿ ਉਹ ਬਾਜ਼ਾਰਾਂ ਵਿੱਚ ਸਬਜ਼ੀ ਵੇਚਿਆ ਕਰਦੇ ਸੀ।ਪਰ ਬਾਅਦ ਵਿੱਚ ਉਨ੍ਹਾਂ ਨੂੰ ਚੰਗਾ ਕੰਮ ਮੇਲਾ ਲੱਗਿਆ ਅਤੇ ਉਨ੍ਹਾਂ ਦੀ ਪਹਿਚਾਣ ਬਣ ਗਈ।ਹੁਣ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਵਾਪਸ ਤੋਂ ਮੋੜ ਆਇਆ ਹੈ।ਜਿਸ ਕਰ ਕੇ ਉਹ ਆਪਣੇ ਪਿੰਡ ਵਿੱਚ ਰਹਿ ਕੇ ਕੰਮ ਕਰ ਰਹੇ ਹਨ ਅਤੇ ਮਿਹਨਤ ਕਰਕੇ ਪੈਸਾ ਕਮਾਉਂਦੇ ਹਨ ਉਨ੍ਹਾਂ ਨੇ ਕਿਹਾ ਕਿ ਜਦੋਂ ਇਕ ਆਦਮੀ ਜਵਾਨ ਹੁੰਦਾ ਹੈ ਤਾਂ ਉਸ ਦੇ ਸਿਰ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ।
ਜਿਨ੍ਹਾਂ ਨੂੰ ਨਿਭਾਉਣ ਵਾਸਤੇ ਇੱਕ ਆਦਮੀ ਨੂੰ ਬਹੁਤ ਸਾਰੇ ਪਾਪੜ ਵੇਲਣੇ ਪੈਂਦੇ ਹਨ। ਉਸੇ ਤਰੀਕੇ ਨਾਲ ਇਨ੍ਹਾਂ ਨੇ ਵੀ ਆਪਣੀ ਜ਼ਿੰਦਗੀ ਵਿਚ ਮਿਹਨਤ ਕਰਕੇ ਆਪਣੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਚੁੱਕੀਆਂ ਹਨ।