ਅੱਜ ਤਕ ਬਹੁਤ ਸਾਰੇ ਖਿਡਾਰੀਆਂ ਨੇ ਪੰਜਾਬ ਦਾ ਨਾਮ ਉੱਚਾ ਕੀਤਾ ਹੈ।ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਉਹ ਖੇਡ ਜਗਤ ਵਿੱਚ ਅੱਗੇ ਵਧਦੇ ਹਨ ਅਤੇ ਪੰਜਾਬ ਦਾ ਨਾਮ ਰੋਸ਼ਨ ਕਰ ਦਿੰਦੇ ਹਨ।ਪਰ ਫਿਰ ਵੀ ਪੰਜਾਬ ਸਰਕਾਰ ਵੱਲੋਂ ਅਜਿਹੇ ਖਿਡਾਰੀਆਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕੀਤਾ ਜਾਂਦਾ ਅਜਿਹੀਆਂ ਸਾਡੇ ਸਾਹਮਣੇ ਬਹੁਤ ਸਾਰੀਆਂ ਕਹਾਣੀਆਂ ਹੁੰਦੀਆਂ ਹਨ,ਜਿੱਥੇ ਕਿ ਖਿਡਾਰੀਆਂ ਵੱਲੋਂ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਮੈਡਲ ਜਿੱਤੇ ਜਾਂਦੇ ਹਨ।ਉਸ ਸਮੇਂ ਵੱਡੇ ਵੱਡੇ ਲੀਡਰਾਂ ਵੱਲੋਂ ਉਨ੍ਹਾਂ ਨਾਲ ਵਾਅਦੇ ਕੀਤੇ ਜਾਂਦੇ ਹਨ ਕਿ ਉਨ੍ਹਾਂ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ।ਪਰ ਬਾਅਦ ਵਿਚ ਕਿਸੇ ਵੀ ਲੀਡਰ ਵੱਲੋਂ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਜਾਂਦਾ।
ਇਸੇ ਤਰੀਕੇ ਨਾਲ ਸੰਗਰੂਰ ਵਿਚ ਰਹਿਣ ਵਾਲੀ ਬਲਜੀਤ ਕੌਰ ਨਾਲ ਵੀ ਵੱਡੇ ਵੱਡੇ ਲੀਡਰਾਂ ਨੇ ਬਹੁਤ ਸਾਰੇ ਵਾਅਦੇ ਕੀਤੇ ਕਿ ਜਿਸ ਤਰੀਕੇ ਨਾਲ ਉਸ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ ਤਾਂ ਉਸ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਉਸ ਦੀ ਹਰ ਪੱਖੋਂ ਮੱਦਦ ਕੀਤੀ ਜਾਵੇਗੀ ਪਰ ਬਲਜੀਤ ਕੌਰ ਦਾ ਦੱਸਣਾ ਹੈ ਕਿ ਕਿਸੇ ਵੱਲੋਂ ਵੀ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ ਗਈ।ਜਿਸ ਕਾਰਨ ਕੇ ਅੱਜ ਉਸ ਨੂੰ ਖੇਤਾਂ ਵਿੱਚ ਝੋਨਾ ਲਗਾਉਣਾ ਪੈ ਰਿਹਾ ਹੈ।ਦੱਸ ਦਈਏ ਕਿ ਬਲਜੀਤ ਕੌਰ ਨੇ ਸਾਈਕਲਿੰਗ ਕਰਨ
ਤੋਂ ਬਾਅਦ ਪੰਜਾਬ ਲਈ ਬਹੁਤ ਸਾਰੇ ਮੈਡਲ ਜਿੱਤੇ ਅਤੇ ਪੰਜਾਬ ਦਾ ਨਾਮ ਉੱਚਾ ਕੀਤਾ ਬਲਜੀਤ ਕੌਰ ਦੇ ਪਿਤਾ ਦੀ ਮੌਤ ਬਹੁਤ ਸਮਾਂ ਪਹਿਲਾਂ ਹੋ ਚੁੱਕੀ ਹੈ।ਜਿਸ ਕਾਰਨ ਕੇ ਮਾਂ ਧੀ ਵੱਲੋਂ ਮਿਹਨਤ ਕਰਕੇ ਆਪਣੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਉਨ੍ਹਾਂ ਨੂੰ ਉਮੀਦ ਸੀ ਕਿ ਜਿਸ ਤਰੀਕੇ ਨਾਲ ਬਲਜੀਤ ਕੌਰ ਖੇਡਾਂ ਵਿੱਚ ਚੰਗੀ ਹੈ ਤਾਂ ਉਸ ਦੀ ਕਿਸੇ ਨਾ ਕਿਸੇ ਲੀਡਰ ਵੱਲੋਂ ਸਹਾਇਤਾ ਜ਼ਰੂਰ ਕੀਤੀ ਜਾਵੇਗੀ।ਪਰ ਜੇਕਰ ਅਸਲ ਵਿੱਚ ਦੇਖਿਆ ਜਾਵੇ ਤਾਂ ਲੀਡਰਾਂ ਨੂੰ ਸਿਰਫ ਵਾਅਦੇ ਕਰਨੇ ਆਉਂਦੇ ਹਨ ਨਿਭਾਉਣੇ ਨਹੀਂ ਆਉਂਦੇ। ਬਲਜੀਤ ਕੌਰ ਨੇ ਦੱਸਿਆ ਕਿ ਉਸ ਨੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ,
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਗਵੰਤ ਮਾਨ ਤਕ ਪਹੁੰਚ ਕੀਤੀ ਹੈ,ਪਰ ਕਿਸੇ ਵੱਲੋਂ ਉਸ ਦੀ ਸਹਾਇਤਾ ਨਹੀਂ ਕੀਤੀ ਗਈ ਅਤੇ ਅੱਜ ਉਹ ਖੇਤਾਂ ਵਿੱਚ ਕੰਮ ਕਰਨ ਲਈ ਮਜਬੂਰ ਹੈ।