ਇਕ ਪਾਸੇ ਮਾਪੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਸਭ ਕੁਝ ਦਾਅ ਤੇ ਲਾਉਣ ਲਈ ਤਿਆਰ ਹੋ ਜਾਂਦੇ ਹਨ,ਪਰ ਦੂਜੇ ਪਾਸੇ ਬੱਚਿਆਂ ਵੱਲੋਂ ਕਈ ਵਾਰ ਅਜਿਹੇ ਫ਼ੈਸਲੇ ਲੈ ਲਏ ਜਾਂਦੇ ਹਨ ਜਿਸ ਕਾਰਨ ਕਿ ਉਨ੍ਹਾਂ ਦੇ ਮਾਂ ਬਾਪ ਦੀ ਇੱਜ਼ਤ ਤਾਰ ਤਾਰ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਭਰ ਦਾ ਦੁੱਖ ਲੱਗ ਜਾਂਦਾ ਹੈ।ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਫ਼ਰੀਦਕੋਟ ਦੇ ਇੱਕ ਪਿੰਡ ਤੋਂ ਜਿਥੇ ਕਿ ਇਕ ਗ਼ਰੀਬ ਬਾਪ ਦੀ ਧੀ ਨੇ ਨਹਿਰ ਵਿੱਚ ਛਾਲ ਮਾਰ ਕੇ ਆ-ਤ-ਮ-ਹੱ-ਤਿ-ਆ ਕਰ ਲਈ।ਲੜਕੀ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ ਧੀ ਨੂੰ ਆਈਲੈੱਟਸ ਕਰਵਾਉਣ ਵਾਸਤੇ ਫ਼ਰੀਦਕੋਟ ਭੇਜਿਆ ਜਾਂਦਾ ਸੀ ਅਤੇ ਇੱਥੇ ਹੀ ਉਸ ਲੜਕੀ ਨੂੰ ਆਕਾਸ਼ ਨਾਂ ਦਾ ਇਕ ਲੜਕਾ ਮਿਲਿਆ
ਅਤੇ ਪਿਛਲੇ ਡੇਢ ਸਾਲ ਲੜਕਾ ਉਨ੍ਹਾਂ ਦੀ ਲੜਕੀ ਨੂੰ ਵਿਆਹ ਦੇ ਸੁਪਨੇ ਦਿਖਾ ਰਿਹਾ ਸੀ।ਜਦੋਂ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਆਪਣੀ ਲੜਕੀ ਨਾਲ ਬੈਠ ਕੇ ਇਸ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਉਹ ਉਸ ਦਾ ਵਿਆਹ ਉਸ ਲੜਕੇ ਨਾਲ ਹੀ ਕਰ ਦੇਣਗੇ।ਪਰ ਜਦੋਂ ਉਸ ਲੜਕੇ ਨਾਲ ਉਨ੍ਹਾਂ ਦੀ ਲੜਕੀ ਨੇ ਗੱਲਬਾਤ ਕੀਤੀ ਤਾਂ ਅੱਗੋਂ ਉਸ ਆਕਾਸ਼ ਨਾਮ ਦੇ ਲੜਕੇ ਨੇ ਇਸ ਲੜਕੀ ਨਾਲ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ।ਜਿਸ ਕਾਰਨ ਕਿ ਉਨ੍ਹਾਂ ਦੀ ਲੜਕੀ ਪ੍ਰੇਸ਼ਾਨ ਹੋ ਗਈ ਅਤੇ ਉਸ ਨੂੰ ਸਦਮਾ ਲੱਗਿਆ ਬਾਅਦ ਵਿੱਚ ਉਸ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
ਹੁਣ ਲੜਕੀ ਦੇ ਬਾਪ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ ਕਿਉਂਕਿ ਆਕਾਸ਼ ਨਾਂ ਦੇ ਉਸ ਮੁੰਡੇ ਨੇ ਉਨ੍ਹਾਂ ਦੀ ਲੜਕੀ ਨੂੰ ਧੋਖਾ ਦਿੱਤਾ,ਜਿਸ ਕਾਰਨ ਕੇ ਉਸ ਨੇ ਆਪਣੀ ਜਾਨ ਲਈ ਹੈ।ਦੂਜੇ ਪਾਸੇ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਗ਼ਰੀਬ ਬਾਪ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਨਾਲ ਇਨਸਾਫ ਜ਼ਰੂਰ ਕਰਨਗੇ ਪੁਲਿਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਛਾਣਬੀਣ ਦੇ ਦੌਰਾਨ ਜੋ ਵੀ ਮਾਮਲਾ ਸਾਹਮਣੇ ਆਵੇਗਾ,ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।ਸੋ ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਪ੍ਰੇਮ ਸੰਬੰਧਾਂ ਦੇ ਚੱਲਦੇ ਬਹੁਤ ਸਾਰੇ ਨੌਜਵਾਨ ਲਡ਼ਕੇ ਲਡ਼ਕੀਆਂ ਆਪਣੀ ਜਾਨ ਗਵਾ ਰਹੇ ਹਨ ਤਾਂ
ਅਜਿਹੇ ਮਾਮਲਿਆਂ ਨੂੰ ਦੇਖਦੇ ਹੋਏ ਨੌਜਵਾਨਾਂ ਨੂੰ ਸਬਕ ਲੈਣ ਦੀ ਲੋੜ ਹੈ ਕਿ ਜੇਕਰ ਉਹ ਕੋਈ ਵੀ ਗਲਤ ਫ਼ੈਸਲਾ ਲੈਂਦੇ ਹਨ ਤਾਂ ਇਸ ਨਾਲ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।