ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਚ ਚੱਲੀਆਂ ਸ਼ਰੇਆਮ ਗੋਲੀਆਂ

ਅੱਜਕੱਲ੍ਹ ਜ਼ਮੀਨੀ ਵਿਵਾਦਾਂ ਨੂੰ ਲੈ ਕੇ ਲਗਾਤਾਰ ਝਗੜੇ ਵਧਦੇ ਜਾ ਰਹੇ ਹਨ ਜਿਸ ਕਾਰਨ ਕੇ ਬਹੁਤ ਸਾਰੇ ਲੋਕ ਜ਼ਖ਼ਮੀ ਹੋ ਜਾਂਦੇ ਹਨ ਅਤੇ ਕਈ ਝਗੜਿਆਂ ਦੇ ਦੌਰਾਨ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਹਨ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਤਪਾ ਮੰਡੀ ਤੋਂ ਜਿੱਥੇ ਕਿ ਦੋ ਧਿਰਾਂ ਦੇ ਵਿਚਕਾਰ ਅਜਿਹੀ ਝੜਪ ਹੋਈ ਕਿ ਮਾਮਲਾ ਸਿਰਫ ਡਾਂਗਾਂ ਸੋਟੀਆਂ ਤਕ ਨਹੀਂ ਰਿਹਾ ਬਲਕਿ ਇਸ ਝਗੜੇ ਦੌਰਾਨ ਗੋ-ਲੀ-ਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਇਸ ਝਗੜੇ ਦੌਰਾਨ ਸੱਤ ਲੋਕ ਜ਼ਖਮੀ ਹੋਏ ਹਨ।ਜਾਣਕਾਰੀ ਮੁਤਾਬਕ ਇਨ੍ਹਾਂ ਵਿੱਚੋਂ ਇੱਕ ਤੇਰਾਂ ਕਿਸਾਨ ਜਥੇਬੰਦੀ ਨਾਲ ਸਬੰਧ ਰੱਖਦੀ ਸੀ, ਪਰ ਕਿਸਾਨ ਜਥੇਬੰਦੀ ਦਾ ਕਹਿਣਾ ਹੈ

ਕਿ ਜੇਕਰ ਕਿਸੇ ਦਾ ਕੋਈ ਆਪਸੀ ਮਾਮਲਾ ਹੈ ਤਾਂ ਉਸ ਵਿਚ ਕਿਸਾਨ ਜਥੇਬੰਦੀ ਵੱਲੋਂ ਕੋਈ ਵੀ ਸਹਾਇਤਾ ਨਹੀਂ ਦਿੱਤੀ ਜਾਵੇਗੀ।ਕਿਉਂਕਿ ਕਿਸਾਨ ਜਥੇਬੰਦੀਆਂ ਸਰਕਾਰਾਂ ਨਾਲ ਮੱਥਾ ਲਾਉਣ ਲਈ ਬਣੀਆਂ ਹਨ ਨਾ ਕੇ ਆਪਸੀ ਝਗੜਿਆਂ ਨੂੰ ਸੁਲਝਾਉਣ ਵਾਸਤੇ। ਦੱਸ ਦਈਏ ਕਿ ਇਸ ਨਿੱਜੀ ਜ਼ਮੀਨੀ ਵਿਵਾਦ ਦੇ ਚਲਦੇ ਬਹੁਤ ਸਾਰਾ ਝਗੜਾ ਹੋਇਆ,ਜਿਸ ਤੋਂ ਬਾਅਦ ਸ਼ਰ੍ਹੇਆਮ ਗੋ-ਲੀ-ਆਂ ਚਲਾਈਆਂ ਗਈਆਂ ਅਤੇ ਪਿੰਡ ਵਾਸੀ ਵੱਡੀ ਮਾਤਰਾ ਵਿਚ ਇਕੱਠੇ ਹੋਏ। ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਨੂੰ ਵੀ ਫੋਨ ਕੀਤਾ ਗਿਆ ਪਰ ਮੌਕੇ ਤੇ ਪੁਲੀਸ ਮੁਲਾਜ਼ਮ ਦਾ ਕੋਈ ਵੀ ਅਧਿਕਾਰੀ ਨਹੀਂ

ਪਹੁੰਚਿਆ,ਜਿਸ ਕਾਰਨ ਕੇ ਲੋਕਾਂ ਵਿਚ ਰੋਸ ਦੇਖਣ ਨੂੰ ਵੀ ਮਿਲਿਆ।ਬਾਅਦ ਵਿੱਚ ਜਦੋਂ ਪੁਲੀਸ ਮੁਲਾਜ਼ਮਾਂ ਪਹੁੰਚੇ ਤਾਂ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਦੱਸ ਦਈਏ ਕਿ ਜੋ ਸੱਤ ਲੋਕ ਜ਼ਖਮੀ ਹੋਏ ਹਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ,ਜਿੱਥੇ ਕਿ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਇੱਥੇ ਹੀ ਇੱਕ ਵਿਅਕਤੀ ਨੂੰ ਤਿੰਨ ਗੋ-ਲੀ-ਆਂ ਲੱਗੀਆਂ ਹਨ,ਪਰ ਡਾਕਟਰਾਂ ਵੱਲੋਂ ਉਸ ਨੂੰ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ।

ਹੁਣ ਦੇਖਣਾ ਹੋਵੇਗਾ ਕਿ ਪੁਲਸ ਵੱਲੋਂ ਇਨ੍ਹਾਂ ਲੋਕਾਂ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਜਿਨ੍ਹਾਂ ਨੇ ਇਹ ਗੋ-ਲੀ-ਆਂ ਚਲਾਈਆਂ ਹਨ ਉਨ੍ਹਾਂ ਨੂੰ ਕੀ ਸਜ਼ਾ ਮਿਲਦੀ ਹੈ

Leave a Reply

Your email address will not be published. Required fields are marked *