ਪਿਛਲੇ ਦਿਨੀਂ ਜੈਪਾਲ ਭੁੱਲਰ ਦੀ ਮ੍ਰਿਤਕ ਦੇਹ ਦਾ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾ ਚੁੱਕਿਆ ਹੈ, ਪਰ ਅਜੇ ਤੱਕ ਉਸ ਪੋਸਟਮਾਰਟਮ ਦੀ ਰਿਪੋਰਟ ਆਉਣੀ ਬਾਕੀ ਹੈ।ਉਸ ਤੋਂ ਪਹਿਲਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੁਝ ਖੁਲਾਸੇ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਜੈਪਾਲ ਭੁੱਲਰ ਦੇ ਪਿਤਾ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਨੇ ਜੈਪਾਲ ਭੁੱਲਰ ਦੇ ਦੁਬਾਰਾ ਤੋਂ ਪੋਸਟਮਾਰਟਮ ਤੇ ਸੰਤੁਸ਼ਟੀ ਜਤਾਈ ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਜੇਕਰ ਕੋਲਕਾਤਾ ਪੁਲੀਸ ਨੇ ਉਨ੍ਹਾਂ ਨੂੰ ਪੋਸਟਮਾਰਟਮ ਦੀ ਰਿਪੋਰਟ ਦਿੱਤੀ ਹੁੰਦੀ ਤਾਂ ਸ਼ਾਇਦ ਉਨ੍ਹਾਂ ਨੂੰ ਦੁਬਾਰਾ ਪੋਸਟਮਾਰਟਮ ਕਰਵਾਉਣ ਦੀ ਜ਼ਰੂਰਤ ਨਾ ਪੈਂਦੀ।ਇਸ ਤੋਂ ਇਲਾਵਾ ਜਦੋਂ ਪੱਤਰਕਾਰਾਂ ਵੱਲੋਂ ਇਹ ਸਵਾਲ ਚੁੱਕਿਆ ਗਿਆ
ਕਿ ਕੀ ਉਹ ਆਪਣੇ ਹੀ ਪੁਲਸ ਵਿਭਾਗ ਉੱਤੇ ਉਂਗਲ ਚੁੱਕਦੇ ਹਨ ਤਾਂ ਉਨ੍ਹਾਂ ਨੇ ਕਿਹਾ ਕਿ ਉਂਗਲ ਚੁੱਕਣ ਵਾਲੀ ਕੋਈ ਗੱਲ ਨਹੀਂ ਹੈ।ਜੇਕਰ ਉਨ੍ਹਾਂ ਨੂੰ ਕੋਈ ਸ਼ੱਕ ਸੀ ਤਾਂ ਉਨ੍ਹਾਂ ਦਾ ਸ਼ੱਕ ਦੂਰ ਕਰਨਾ ਪੁਲੀਸ ਪ੍ਰਸ਼ਾਸਨ ਦਾ ਫਰਜ਼ ਬਣਦਾ ਸੀ।ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਅਜੇ ਵੀ ਇਹੀ ਕਿਹਾ ਜਾ ਰਿਹਾ ਹੈ ਕਿ ਜੈਪਾਲ ਭੁੱਲਰ ਦਾ ਕ-ਤ-ਲ ਕੀਤਾ ਗਿਆ ਹੈ।ਸੋ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਜੈਪਾਲ ਭੁੱਲਰ ਦੇ ਪਿਤਾ ਵੱਲੋਂ ਜੋ ਸ਼ੱਕ ਕੀਤਾ ਜਾ ਰਿਹਾ ਸੀ ਕਿ ਕੀ ਉਹ ਸਹੀ ਹੁੰਦਾ ਹੈ ਜਾਂ ਨਹੀਂ।
ਇਸ ਤੋਂ ਇਲਾਵਾ ਮੰਗ ਇਹ ਵੀ ਉੱਠ ਰਹੀ ਹੈ ਕਿ ਕਲਕੱਤਾ ਪੁਲੀਸ ਨੇ ਜੋ ਪੋਸਟਮਾਰਟਮ ਕਰਵਾਇਆ ਸੀ,ਉਸ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਹੁਣ ਪੋਸਟਮਾਰਟਮ ਜੋ ਹੋਇਆ ਹੈ ਉਸ ਦੀ ਰਿਪੋਰਟ ਨਾਲ ਉਸ ਨੂੰ ਮਿਲਾ ਕੇ ਦੇਖਿਆ ਜਾ ਸਕੇ ਕਿ ਕੀ ਦੋਨੋਂ ਰਿਪੋਰਟਾਂ ਇੱਕ ਦੂਜੇ ਨਾਲ ਮਿਲਦੀਆਂ ਹਨ ਜਾਂ ਨਹੀਂ।ਦੱਸ ਦਈਏ ਕਿ ਜੈਪਾਲ ਭੁੱਲਰ ਦਾ ਐਨਕਾਉਂਟਰ ਕੋਲਕਾਤਾ ਪੁਲੀਸ ਅਤੇ ਪੰਜਾਬ ਪੁਲਸ ਵੱਲੋਂ ਕਲਕੱਤਾ ਵਿੱਚ ਕੀਤਾ ਗਿਆ ਸੀ।ਜਿਸ ਤੋਂ ਬਾਅਦ ਉਨ੍ਹਾਂ ਦੇ ਨਾਲ ਐਨਕਾਊਂਟਰ ਵਿਚ ਮਾਰੇ ਗਏ ਜਸਪ੍ਰੀਤ ਸਿੰਘ ਜੱਸੀ ਦਾ ਦਾਹ ਸਸਕਾਰ ਕਰ ਦਿੱਤਾ ਗਿਆ ਸੀ।ਪਰ ਜੈਪਾਲ ਭੁੱਲਰ ਦੇ ਪਿਤਾ ਨੇ ਇਹ ਖ਼ਦਸ਼ਾ ਜਤਾਇਆ ਸੀ ਕਿ ਉਨ੍ਹਾਂ ਦੇ ਪੁੱਤਰ ਦਾ ਐਨਕਾਉਂਟਰ ਨਹੀਂ,ਬਲਕਿ ਕਤਲ ਹੋਇਆ ਹੈ,ਕਿਉਂਕਿ ਜੈਪਾਲ ਭੁੱਲਰ ਦੀਆਂ ਬਾਹਵਾਂ ਅਤੇ ਪਸਲੀਆਂ ਟੁੱਟੀਆਂ ਹੋਈਆਂ ਸਨ।ਇਸ ਤੋਂ ਇਲਾਵਾ ਉਸ ਦੇ ਸਰੀਰ ਉਤੇ ਕੁੱ-ਟ-ਮਾ-ਰ ਦੇ ਨਿਸ਼ਾਨ ਸੀ।
ਪਹਿਲਾਂ ਹਾਈ ਕੋਰਟ ਵੱਲੋਂ ਜੈਪਾਲ ਭੁੱਲਰ ਦੇ ਪਿਤਾ ਦੀ ਮੰਗ ਨੂੰ ਠੁਕਰਾਇਆ ਗਿਆ ਸੀ।ਪਰ ਬਾਅਦ ਵਿੱਚ ਇਹ ਫ਼ੈਸਲਾ ਆਇਆ ਕਿ ਬਾਈ ਜੂਨ ਨੂੰ ਜੈਪਾਲ ਭੁੱਲਰ ਦਾ ਦੁਬਾਰਾ ਤੋਂ ਪੋਸਟਮਾਰਟਮ ਕੀਤਾ ਜਾਵੇਗਾ।