ਨਾਜਾਇਜ਼ ਕਬਜ਼ੇ ਨੂੰ ਲੈ ਕੇ ਵਿਅਕਤੀਆਂ ਵੱਲੋਂ ਔਰਤ ਦੀ ਕੀਤੀ ਗਈ ਕੁੱਟਮਾਰ

ਅੱਜਕੱਲ੍ਹ ਛੋਟੀਆਂ ਮੋਟੀਆਂ ਗੱਲਾਂ ਨੂੰ ਲੈ ਕੇ ਝਗੜੇ ਵਧਦੇ ਹੀ ਜਾ ਰਹੇ ਹਨ ਅਤੇ ਇਸ ਦੌਰਾਨ ਬਹੁਤ ਥਾਂਵਾਂ ਉੱਤੋਂ ਕੁੱਟਮਾਰ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ।ਇਸੇ ਤਰ੍ਹਾਂ ਦਾ ਇੱਕ ਮਾਮਲਾ ਖਡੂਰ ਸਾਹਿਬ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਇੱਕ ਪਿੰਡ ਤੂਰ ਵਿਖੇ ਤੂੜੀ ਵਾਲੇ ਕਮਰੇ ਨੂੰ ਲੈ ਕੇ ਝਗੜਾ ਹੋ ਗਿਆ।ਦੱਸ ਦਈਏ ਕਿ ਇਹ ਝਗੜਾ ਆਂਢੀਆਂ ਗੁਆਂਢੀਆਂ ਵਿੱਚ ਹੋਇਆ।ਜਿੱਥੇ ਕਿ ਹਰਜੀਤ ਕੌਰ, ਮਨਦੀਪ ਕੌਰ ਅਤੇ ਸੁਖਵਿੰਦਰ ਕੌਰ ਦਾ ਦੱਸਣਾ ਹੈ ਕਿ ਉਨ੍ਹਾਂ ਦੇ ਇੱਕ ਤੂੜੀ ਵਾਲੇ ਕਮਰੇ ਉੱਤੇ ਉਨ੍ਹਾਂ ਦੇ ਗਵਾਂਢੀ ਬਲਵੀਰ ਸਿੰਘ ਨਿੱਕੂ ਵਲੋਂ ਨਾਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਅਤੇ ਜਦੋਂ ਉਨ੍ਹਾਂ ਨੇ ਇਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਬਲਵੀਰ ਸਿੰਘ ਨਿੱਕੂ ਦੇ ਲੜਕੇ ਨੇ ਹਰਜੀਤ ਕੌਰ ਦੇ ਮੂੰਹ ਤੇ

ਥੱਪੜ ਮਾਰਿਆ।ਜਿਸ ਤੋਂ ਬਾਅਦ ਕਿ ਇਨ੍ਹਾਂ ਨੇ ਪੁਲਿਸ ਮੁਲਾਜ਼ਮਾਂ ਨੂੰ ਇਸ ਦੀ ਸ਼ਿਕਾਇਤ ਵੀ ਦਿੱਤੀ,ਪਰ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਵਿੱਚ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਹੈ।ਇਨ੍ਹਾਂ ਨੇ ਕਿਹਾ ਕਿ ਬਲਬੀਰ ਸਿੰਘ ਨਿੱਕੂ ਨੇ ਪੁਲਸ ਮੁਲਾਜ਼ਮਾਂ ਨੂੰ ਰਿ-ਸ਼-ਵ-ਤ ਦਿੱਤੀ ਹੈ।ਦੂਜੇ ਪਾਸੇ ਪੁਲਸ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਹ ਮਾਮਲੇ ਦੀ ਛਾਣਬੀਣ ਦੇ ਆਧਾਰ ਉੱਤੇ ਬਣਦੀ ਕਾਰਵਾਈ ਕਰ ਰਹੇ ਹਨ।ਸੋ ਅੱਜਕੱਲ੍ਹ ਚਾਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ

ਹਨ,ਜਿਥੇ ਕਿ ਲੋਕਾਂ ਵੱਲੋਂ ਹਰ ਛੋਟੀ ਗੱਲ ਉੱਤੇ ਝਗੜਾ ਕੀਤਾ ਜਾਂਦਾ ਹੈ।ਕਿਉਂਕਿ ਅੱਜਕੱਲ੍ਹ ਲੋਕ ਕਿਸੇ ਵੀ ਮਾਮਲੇ ਦਾ ਹੱਲ ਬੈਠ ਕੇ ਕੱਢਣਾ ਨਹੀਂ ਜਾਣਦੇ ਉਨ੍ਹਾਂ ਨੂੰ ਲੱਗਦਾ ਹੈ ਕਿ ਹਰ ਇਕ ਮਾਮਲੇ ਦਾ ਹੱਲ ਝਗੜਾ ਕਰਕੇ ਹੀ ਕੀਤਾ ਜਾ ਸਕਦਾ ਹੈ।ਇਸ ਤੋਂ ਇਲਾਵਾ ਅੱਜਕੱਲ੍ਹ ਲੋਕਾਂ ਦਾ ਖ਼ੂਨ ਵੀ ਬਹੁਤ ਜਲਦੀ ਖੁੱਲ੍ਹ ਜਾਂਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਝਗੜੇ ਦੌਰਾਨ ਅਜਿਹੇ ਕਾਰਨਾਮੇ ਕੀਤੇ ਜਾਂਦੇ ਹਨ,ਜਿਸ ਤੋਂ ਬਾਅਦ ਉਨ੍ਹਾਂ ਨੂੰ ਪਛਤਾਉਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਲੱਭਦਾ।

ਸੋ ਅੱਜਕੱਲ੍ਹ ਲੋਕਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਹਰ ਇਕ ਮਾਮਲੇ ਦਾ ਹੱਲ ਝਗੜਾ ਨਹੀਂ ਹੁੰਦਾ।

Leave a Reply

Your email address will not be published. Required fields are marked *