ਮਿੱਟੀ ਨਾਲ ਮਿੱਟੀ ਹੋ ਕੇ ਵੀ ਨਹੀਂ ਮਿਲਦਾ ਮਿਹਨਤ ਦਾ ਮੁੱਲ ,ਤੰਦੂਰ ਬਣਾਉਣ ਵਾਲੀ ਬੀਬੀ ਨੇ ਸੁਣਾਇਆ ਆਪਣਾ ਦਰਦ

ਕੋਈ ਵੀ ਸਿਆਸੀ ਪਾਰਟੀ ਵੋਟਾਂ ਤੋਂ ਪਹਿਲਾਂ ਲੋਕਾਂ ਨਾਲ ਬਹੁਤ ਵੱਡੇ ਵੱਡੇ ਵਾਅਦੇ ਕਰਦੀ ਹੈਕਿ ਉਹ ਲੋਕਾਂ ਲਈ ਹਰ ਤਰ੍ਹਾਂ ਦੀ ਉਸ ਸਹੂਲਤ ਨੂੰ ਮੁਹੱਈਆ ਕਰਵਾਉਣਗੇ,ਜਿਨ੍ਹਾਂ ਦੀ ਲੋਕਾਂ ਨੂੰ ਜ਼ਰੂਰਤ ਹੈ।ਇਸੇ ਤਰ੍ਹਾਂ ਕਾਂਗਰਸ ਪਾਰਟੀ ਵੱਲੋਂ ਵੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਗਏ ਸੀ ਕਿ ਉਹ ਲੋਕਾਂ ਲਈ ਹਰ ਮੁੱਢਲੀ ਸਹੂਲਤ ਦੇਣਗੇ,ਲੋਕਾਂ ਨੂੰ ਰੁਜ਼ਗਾਰ ਦੇਣਗੇ ਅਤੇ ਨਾਲ ਹੀ ਮਹਿੰਗਾਈ ਵਰਗੇ ਵੱਡੇ ਮੁੱਦਿਆਂ ਉੱਤੇ ਵੀ ਗੱਲਬਾਤ ਕੀਤੀ ਜਾਵੇਗੀ।ਪਰ ਅੱਜਕੱਲ੍ਹ ਜੇਕਰ ਚਾਰੇ ਪਾਸੇ ਨਿਗ੍ਹਾ ਮਾਰੀ ਜਾਵੇ ਤਾਂ ਪੰਜਾਬ ਦੇ ਲੋਕ ਵਿਰਲਾਪ ਕਰਦੇ ਹੋਏ ਹੀ ਦਿਖਾਈ ਦਿੰਦੇ ਹਨ।ਹਰ ਕਿਸੇ ਕੋਲ ਆਪਣੀ ਇਕ ਸਮੱਸਿਆ ਹੈ, ਜਿਸਦੀ ਜ਼ਿੰਮੇਵਾਰ ਸਰਕਾਰ

ਦਿਖਾਈ ਦਿੰਦੀ ਹੈ।ਪਰ ਦੂਜੇ ਪਾਸੇ ਸਰਕਾਰ ਇਹ ਮੰਨਣ ਲਈ ਤਿਆਰ ਹੀ ਨਹੀਂ ਹੈ ਕਿ ਉਨ੍ਹਾਂ ਵੱਲੋਂ ਲੋਕਾਂ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ।ਅੱਜਕੱਲ੍ਹ ਬਹੁਤ ਸਾਰੇ ਲੋਕ ਵੱਡੇ ਵੱਡੇ ਹੋਟਲਾਂ ਵਿੱਚ ਜਾ ਕੇ ਤੰਦੂਰੀ ਰੋਟੀਆਂ ਖਾਂਦੇ ਹਨ ਅਤੇ ਮਜ਼ਾ ਲੈਂਦੇ ਹਨ ਪਰ ਕਦੇ ਵੀ ਉਨ੍ਹਾਂ ਨੇ ਨਹੀਂ ਸੋਚਿਆ ਹੋਵੇਗਾ ਕਿ ਜਿਹੜੇ ਲੋਕ ਤੰਦੂਰ ਨੂੰ ਬਣਾਉਂਦੇ ਹਨ ਕਿ ਉਨ੍ਹਾਂ ਨੂੰ ਰੋਟੀਆਂ ਨਸੀਬ ਹੁੰਦੀਆਂ ਹਨ ਜਾਂ ਨਹੀਂ,ਕਿਉਂਕਿ ਅੱਜ ਦੇ ਸਮੇਂ ਵਿੱਚ ਮਹਿੰਗਾਈ ਅਸਮਾਨ ਨੂੰ ਛੂਹ ਰਹੀ ਹੈ ਅਤੇ ਆਮ ਬੰਦੇ ਦੇ ਵੱਸ ਦੀ ਗੱਲ ਨਹੀਂ ਰਹੀ ਕਿ ਉਹ

ਸਵਾਦਿਸ਼ਟ ਭੋਜਨ ਬਣਾ ਕੇ ਖਾਵੇ।ਇਸੇ ਤਰਾਂ ਨਾਲ ਇਕ ਔਰਤ ਹੈ ਜੋ ਕਿ ਬਚਪਨ ਤੋਂ ਹੀ ਤੰਦੂਰ ਬਣਾ ਰਹੀ ਹੈ ਅਤੇ ਮਿੱਟੀ ਨਾਲ ਮਿੱਟੀ ਹੋ ਰਹੀ ਹੈ।ਉਸ ਨਾਲ ਗੱਲਬਾਤ ਕਰਨ ਤੇ ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਜਿਸ ਤਰੀਕੇ ਨਾਲ ਮਹਿੰਗਾਈ ਵਧ ਰਹੀ ਹੈ, ਉਸ ਹਿਸਾਬ ਨਾਲ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਮੁਸ਼ਕਲ ਹੋ ਚੁੱਕਾ ਹੈ।ਇਸ ਤੋਂ ਇਲਾਵਾ ਸਰਕਾਰਾਂ ਵੱਲੋਂ ਜੋ ਵਾਅਦੇ ਕੀਤੇ ਜਾ ਰਹੇ ਹਨ,ਉਹ ਨਹੀਂ ਨਿਭਾਏ ਜਾ ਰਹੇ,ਜਿਸ ਕਾਰਨ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹਨ।

ਹਰ ਇੱਕ ਗ਼ਰੀਬ ਅਤੇ ਆਮ ਆਦਮੀ ਨੂੰ ਸਰਕਾਰ ਤੋਂ ਉਮੀਦ ਹੈ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਬਾਰੇ ਕੁਝ ਨਾ ਕੁਝ ਜ਼ਰੂਰ ਕਰੇਗੀ।

Leave a Reply

Your email address will not be published. Required fields are marked *