ਹੁਣ ਪੰਜਾਬ ਦੇ ਕਿਸਾਨਾਂ ਨੇ ਘੇਰ ਲਿਆ ਬੀ ਜੇ ਪੀ ਦਾ ਇਹ ਲੀਡਰ ,ਦੇਖੋ ਕਿੰਵੇ ਭੱਜਿਆ ਆਪਣੀ ਜਾਨ ਬਚਾ ਕੇ

ਕਿਸਾਨ ਲੰਬੇ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਬੈਠ ਕੇ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਦੀ ਮੰਗ ਕਰ ਰਹੇ ਹਨ।ਪਰ ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।ਇਸ ਲਈ ਕਿਸਾਨਾਂ ਨੇ ਕਿਹਾ ਹੈ ਕਿ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ,ਉਸ ਸਮੇਂ ਤੱਕ ਉਹ ਆਪਣੇ ਘਰਾਂ ਨੂੰ ਨਹੀਂ ਪਰਤਣਗੇ;ਇਸ ਤੋਂ ਇਲਾਵਾ ਵੀ ਉਨ੍ਹਾਂ ਨੇ ਬਹੁਤ ਸਾਰੇ ਐਲਾਨ ਕਰ ਰੱਖੇ ਹਨ ਕਿ ਜਦੋਂ ਤਕ ਇਹ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਹੋ ਜਾਂਦੇ ਉਸ ਸਮੇਂ ਤੱਕ ਪੰਜਾਬ ਹਰਿਆਣਾ ਵਿਚ ਕੋਈ ਵੀ ਭਾਜਪਾ ਆਗੂ ਆਪਣਾ ਕੋਈ ਵੀ ਸਮਾਗਮ ਨਹੀਂ ਕਰ ਸਕਦਾ ਹੈ।ਇਸ ਦੌਰਾਨ ਅਸੀਂ ਬਹੁਤ ਸਾਰੀਆਂ ਅਜਿਹੀਆਂ

ਖ਼ਬਰਾਂ ਦੇਖੀਆਂ ਹਨ, ਜਿੱਥੇ ਕੋਈ ਭਾਜਪਾ ਆਗੂ ਪੰਜਾਬ ਜਾਂ ਹਰਿਆਣਾ ਵਿਚ ਕੋਈ ਸਮਾਗਮ ਕਰਨਾ ਪਹੁੰਚਦਾ ਹੈ ਤਾਂ ਉਥੇ ਕਿਸਾਨਾਂ ਵੱਲੋਂ ਉਨ੍ਹਾਂ ਦਾ ਵਿਰੋਧ ਕੀਤਾ ਜਾਂਦਾ ਹੈ।ਹਰਿਆਣਾ ਤੋਂ ਵੀ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ,ਜਿੱਥੇ ਕਿਸਾਨਾਂ ਵੱਲੋਂ ਕਾਲੀਆਂ ਝੰਡੀਆਂ ਦਿਖਾ ਕੇ ਭਾਜਪਾ ਆਗੂਆਂ ਦਾ ਵਿਰੋਧ ਕੀਤਾ ਜਾਂਦਾ ਹੈ। ਇੱਥੋਂ ਤੱਕ ਕਿ ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਵੀ ਕਿਸੇ ਜਗ੍ਹਾ ਉੱਤੇ ਸਮਾਗਮ ਨਹੀਂ ਕਰਨ ਦਿੱਤਾ।ਹੁਣ ਪੰਜਾਬ ਤੋਂ ਵੀ

ਅਜਿਹੀਆਂ ਬਹੁਤ ਸਾਰੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਹਨ ਅਤੇ ਹੁਣ ਖ਼ਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ,ਜਿੱਥੇ ਕਿ ਭਾਜਪਾ ਆਗੂਆਂ ਨੇ ਇੱਕ ਮੀਟਿੰਗ ਰੱਖੀ ਸੀ, ਬਹੁਤ ਸਾਰੇ ਭਾਜਪਾ ਆਗੂ ਤੇ ਇਕੱਠੇ ਹੋਏ ਸੀ।ਇਸੇ ਦੌਰਾਨ ਕਿਸਾਨਾਂ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਉਨ੍ਹਾਂ ਨੇ ਇਕੱਠ ਕਰਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਇਨ੍ਹਾਂ ਭਾਜਪਾ ਅਾਗੂਅਾਂ ਨੂੰ ਉੱਥੋਂ ਭੱਜਣ ਲਈ ਮਜਬੂਰ ਕਰ ਦਿੱਤਾ।ਦੱਸ ਦੇਈਏ ਕਿ ਇਕ ਭਾਜਪਾ ਆਗੂ ਦੀ ਗੱਡੀ ਦੇ ਪਿੱਛੇ ਇਕ ਕਿਸਾਨ ਨੇ ਮੁੱਕੀ ਮਾਰੀ, ਜਿਸ ਕਾਰਨ ਉਸ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਕਿਸਾਨ ਤੇ ਹੱਥ ਉੱਤੇ ਵੀ ਸੱਟ ਲੱਗੀ ਹੈ।

ਪਰ ਫਿਰ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜਿਹੀਆਂ ਸੱਟਾਂ ਤੋਂ ਕੋਈ ਫਰਕ ਨਹੀਂ ਪੈਂਦਾ,ਜਿਸ ਤਰੀਕੇ ਦੀ ਸੱਟ ਕੇਂਦਰ ਸਰਕਾਰ ਉਨ੍ਹਾਂ ਨੂੰ ਦੇਣ ਜਾ ਰਹੀ ਹੈ ਉਸ ਸਾਹਮਣੇ ਸਾਰੀਆਂ ਸੱਟਾਂ ਫਿੱਕੀਆਂ ਹਨ।

Leave a Reply

Your email address will not be published. Required fields are marked *