ਜੰਮੂ ਹਵਾਈ ਅੱਡੇ ਤੋਂ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਕਿ ਇੱਥੇ ਕੁਝ ਜ਼ੋਰਦਾਰ ਧਮਾਕੇ ਹੋਏ ਹਨ।ਪੰਜ ਪੰਜ ਮਿੰਟ ਬਾਅਦ ਦੋ ਵੱਡੇ ਧਮਾਕੇ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ।ਇਨ੍ਹਾਂ ਧਮਾਕਿਆਂ ਦੇ ਦੌਰਾਨ ਦੋ ਅਧਿਕਾਰੀ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ਅਤੇ ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਇਸ ਘਟਨਾ ਤੋਂ ਬਾਅਦ ਆਸਪਾਸ ਦੇ ਲੋਕਾਂ ਵਿੱਚ ਵੀ ਹਫੜਾ ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਤੋਂ ਇਲਾਵਾ ਹਵਾਈ ਅੱਡੇ ਨਾਲ ਸਬੰਧਤ ਅਧਿਕਾਰੀ ਵੀ ਚੁਕੰਨੇ ਹੋ ਚੁੱਕੇ ਹਨ।ਜਾਣਕਾਰੀ ਮੁਤਾਬਕ ਫੋਰੈਂਸਿਕ ਟੀਮ ਨੂੰ ਇੱਥੇ ਬੁਲਾਇਆ ਗਿਆ ਹੈ ਤਾਂ ਜੋ ਇਨ੍ਹਾਂ
ਧਮਾਕਿਆਂ ਦਾ ਅਸਲੀ ਕਾਰਨ ਪਤਾ ਲਗਾਇਆ ਜਾ ਸਕੇ।ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਹੋ ਸਕਦਾ ਹੈ ਇਹ ਡਰੋਨ ਦੀ ਸਹਾਇਤਾ ਨਾਲ ਬੰ-ਬ ਸੁੱਟੇ ਗਏ ਹੋਣ,ਜਿਸ ਕਾਰਨ ਇੰਨਾ ਵੱਡਾ ਸੱਦਾ ਧਮਾਕਾ ਹੋਇਆ ਹੈ।ਸੋ ਲਗਾਤਾਰ ਟੀਮਾਂ ਵੱਲੋਂ ਇਹ ਛਾਣਬੀਣ ਕੀਤੀ ਜਾ ਰਹੀ ਹੈ ਤਾਂ ਜੋ ਇਸ ਧਮਾਕੇ ਦੇ ਅਸਲੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ। ਸੂਤਰਾਂ ਦੇ ਹਵਾਲੇ ਤੋਂ ਇਹ ਪਤਾ ਚੱਲਿਆ ਹੈ ਕਿ ਇਸ ਧਮਾਕੇ ਤੋਂ ਬਾਅਦ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ,ਜਿਨ੍ਹਾਂ ਉਤੇ ਇਹ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਦਾ ਇਸ ਧਮਾਕੇ ਵਿਚ ਕੋਈ ਨਾ ਕੋਈ ਹੱਥ ਜ਼ਰੂਰ ਹੋਵੇਗਾ।ਭਾਵੇਂ ਕਿ ਕਿਸੇ ਅਧਿਕਾਰੀ
ਵੱਲੋਂ ਇਸ ਮਾਮਲੇ ਬਾਰੇ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ। ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਮੌਕੇ ਜੰਮੂ ਹਵਾਈ ਅੱਡੇ ਵਿਚ ਬਹੁਤ ਵੱਡੇ ਧਮਾਕੇ ਹੋਏ ਹਨ,ਜਿਸ ਤੋਂ ਬਾਅਦ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਸੋ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਵਿਚ ਜੰਮੂ ਹਵਾਈ ਅੱਡੇ ਦੇ ਕੁਝ ਅਧਿਕਾਰੀ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਦੇਣ।ਹੁਣ ਦੇਖਣਾ ਹੋਵੇਗਾ ਕਿ ਜੰਮੂ ਕਸ਼ਮੀਰ ਦੇ ਅਧਿਕਾਰੀ ਕਦੋਂ ਤਕ ਇਸ ਹਮਲੇ ਦੇ ਪਿੱਛੇ ਜਿਸ ਵਿਅਕਤੀ ਦਾ ਹੱਥ ਹੈ ਉਸ ਨੂੰ ਫੜ ਸਕਦੇ ਹਨ
ਇਹ ਵੀ ਸੋਚਣ ਵਾਲੀ ਗੱਲ ਹੈ ਕਿ ਕਦੋਂ ਤਕ ਇਹ ਅਤਿਵਾਦੀ ਸੰਗਠਨ ਜੰਮੂ ਕਸ਼ਮੀਰ ਨੂੰ ਆਪਣੀਆਂ ਇਨ੍ਹਾਂ ਨੀਚ ਹਰਕਤਾਂ ਦੇ ਨਾਲ ਦਹਿਲਾਉਂਦੇ ਰਹਿਣਗੇ