ਪੰਜਾਬੀ ਦੇ ਮਸ਼ਹੂਰ ਗਾਇਕ ਜੱਸ ਬਾਜਵਾ ਦੇ ਹੱਕ ਵਿੱਚ ਡਟੇ ਗੁਰਨਾਮ ਚੜੂਨੀ ,ਕਰ ਦਿੱਤਾ ਇਹ ਵੱਡਾ ਐਲਾਨ

ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪਿਛਲੇ ਦਿਨੀਂ ਚੰਡੀਗੜ੍ਹ ਵਿੱਚ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਨਰੇਂਦਰ ਮੋਦੀ ਦੇ ਪੁਤਲੇ ਫੂਕੇ ਗਏ। ਇਸ ਤੋਂ ਇਲਾਵਾ ਚੰਡੀਗਡ਼੍ਹ ਵਿਚ ਬੈਰੀਕੇਡਿੰਗ ਕੀਤੀ ਗਈ ਸੀ ਅਤੇ ਕੁਝ ਕਿਸਾਨਾਂ ਵੱਲੋਂ ਇਸ ਬੈਰੀਕੇਟਿੰਗ ਨੂੰ ਤੋਡ਼ਿਆ ਵੀ ਗਿਆ,ਜਿਸ ਦੌਰਾਨ ਕਿਸਾਨਾਂ ਉਤੇ ਪੁਲੀਸ ਮੁਲਾਜ਼ਮਾਂ ਵੱਲੋਂ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ ਅਤੇ ਨਾਲ ਹੀ ਬਹੁਤ ਸਾਰੇ ਕਿਸਾਨਾਂ ਨਾਲ ਧੱ-ਕੇ-ਸ਼ਾ-ਹੀ ਦੀ ਵੀ ਦਿਖਾਈ ਦਿੱਤੀ।ਇੰਨਾ ਹੀ ਨਹੀਂ ਬਲਕਿ ਇੱਥੇ ਬਹੁਤ ਸਾਰੇ ਲੋਕਾਂ ਉੱਤੇ ਪਰਚੇ ਵੀ ਦਰਜ ਹੋਏ ਹਨ ਇਸੇ ਦੌਰਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਜੱਸ ਬਾਜਵਾ ਉੱਤੇ ਵੀ ਇਕ ਪਰਚਾ ਦਰਜ ਹੋਇਆ ਹੈ, ਜੋ ਕਿ ਚੰਡੀਗੜ੍ਹ ਪੁਲੀਸ

ਦੁਆਰਾ ਕੀਤਾ ਗਿਆ ਹੈ।ਇਸ ਪਰਚੇ ਦੇ ਹੋਣ ਤੋਂ ਬਾਅਦ ਜਸ ਬਾਜਵਾ ਨੇ ਵੀ ਆਪਣਾ ਪੱਖ ਰੱਖਿਆ ਸੀ, ਉਨ੍ਹਾਂ ਨੇ ਕਿਹਾ ਸੀ ਕਿ ਜਿਸ ਆਧਾਰ ਉੱਤੇ ਚੰਡੀਗੜ੍ਹ ਪੁਲੀਸ ਵੱਲੋਂ ਉਨ੍ਹਾਂ ਤੇ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ, ਉਹ ਆਧਾਰ ਬਿਲਕੁਲ ਹੀ ਖੋਖਲਾ ਹੈ।ਜਿਸ ਤਰ੍ਹਾਂ ਚੰਡੀਗੜ੍ਹ ਪੁਲੀਸ ਕਹਿ ਰਹੀ ਹੈ ਕਿ ਉਨ੍ਹਾਂ ਨੇ ਬੈਰੀਕੇਟਿੰਗ ਤੁੜਵਾਈ ।ਇਸ ਤੋਂ ਇਲਾਵਾ ਲੋਕਾਂ ਨੂੰ ਭੜਕਾਉਣ ਦਾ ਕੰਮ ਕੀਤਾ ਤਾਂ ਉਹ ਬਿਲਕੁਲ ਹੀ ਝੂਠੇ ਇਲਜ਼ਾਮ ਹਨ।ਇਸ ਤੋਂ ਇਲਾਵਾ ਚੰਡੀਗਡ਼੍ਹ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ

ਹਰਿਆਣਾ ਦੇ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਦਾ ਇਕ ਬਿਆਨ ਸਾਹਮਣੇ ਆਇਆ ਹੈ,ਜਿਥੇ ਕਿ ਉਹ ਗਾਇਕ ਜੱਸ ਬਾਜਵਾ ਦੇ ਹੱਕ ਵਿੱਚ ਬੋਲਦੇ ਹੋਏ ਦਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਗਾਇਕ ਜੱਸ ਬਾਜਵਾ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਲੰਬੇ ਸਮੇਂ ਤੋਂ ਕਿਸਾਨਾਂ ਦੇ ਹੱਕ ਵਿਚ ਗੀਤ ਲਿਖਦਾ ਹੋਇਆ ਹੈ।ਇਸ ਤੋਂ ਇਲਾਵਾ ਬਹੁਤ ਸਾਰੇ ਨੌਜਵਾਨਾਂ ਨੂੰ ਇਸ ਕਿਸਾਨੀ ਅੰਦੋਲਨ ਵਿਚ ਉਸ ਦੀ ਅਹਿਮ ਭੂਮਿਕਾ ਹੈ।ਇਸ ਤੋਂ ਇਲਾਵਾ ਜਿਸ ਤਰੀਕੇ ਨਾਲ ਚੰਡੀਗੜ੍ਹ ਪੁਲੀਸ ਦੁਬਾਰਾ ਜੱਸ ਬਾਜਵਾ ਉੱਤੇ ਮੁਕੱਦਮਾ ਦਰਜ ਕੀਤਾ ਗਿਆ ਹੈ, ਉਸ ਦਾ ਕੋਈ ਵੀ ਆਧਾਰ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਚੰਡੀਗੜ੍ਹ ਪੁਲੀਸ ਇਕ ਵੀ ਵੀਡਿਓ ਅਜਿਹੀ ਦਿਖਾਉਣ ਜਿਸ ਵਿੱਚ ਜੱਸ ਬਾਜਵਾ ਬੈਰੀਕੇਟਿੰਗ ਤੋੜਦਾ ਹੋਇਆ ਦਿਖਦਾ ਹੋਵੇਗਾ ਜਾਂ ਫਿਰ ਉਹ ਪੁਲਸ ਮੁਲਾਜ਼ਮਾਂ ਨਾਲ ਬਦਤਮੀਜ਼ੀ ਕਰਦਾ ਹੋਵੇ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ

ਉਹ ਜੱਸ ਬਾਜਵਾ ਦਾ ਹਰ ਪੱਖੋਂ ਸਾਥ ਦੇਣਗੇ, ਕਿਉਂਕਿ ਉਨ੍ਹਾਂ ਉੱਤੇ ਲੱਗੇ ਹੋਏ ਇਲਜ਼ਾਮ ਝੂਠੇ ਹਨ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਕਿਹਾ ਕਿ ਉਹ ਇਨ੍ਹਾਂ ਝੂਠੇ ਮੁਕੱਦਮਿਆਂ ਨੂੰ ਵਾਪਸ ਲੈ ਲੈਣ ਨਹੀਂ ਤਾਂ ਕਿਸਾਨਾਂ ਨੂੰ ਕੋਈ ਟੇਢਾ ਮੇਢਾ ਰਸਤਾ ਅਪਣਾਉਣਾ ਪਵੇਗਾ ,ਜਿਸ ਦੀ ਜ਼ਿੰਮੇਵਾਰ ਚੰਡੀਗੜ੍ਹ ਪੁਲੀਸ ਹੋਵੇਗੀ।

Leave a Reply

Your email address will not be published. Required fields are marked *