ਅਮਰੀਕਾ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਕਿ ਇਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਹੋ ਗਈ।ਜਾਣਕਾਰੀ ਮੁਤਾਬਕ ਇਹ ਨੌਜਵਾਨ ਇਕ ਟਰੱਕ ਚਲਾ ਰਹੇ ਸੀ ਇਸੇ ਦੌਰਾਨ ਇਨ੍ਹਾਂ ਦੇ ਟਰੱਕ ਦੀ ਟੱਕਰ ਰੇਲ ਗੱਡੀ ਨਾਲ ਹੋਈ ਅਤੇ ਟਰੱਕ ਵਿੱਚ ਭਿਆਨਕ ਅੱਗ ਲੱਗਣ ਕਾਰਨ ਇਨ੍ਹਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਸ਼ਨਾਖਤ ਹੋ ਚੁੱਕੀ ਹੈ ਜਿਸਦਾ ਨਾਂ ਤਰਨ ਪ੍ਰੀਤ ਸਿੰਘ ਦੱਸਿਆ ਜਾ ਰਿਹਾ ਹੈ ਅਤੇ ਇਹ ਨਵਾਂਸ਼ਹਿਰ ਦੇ ਦੌਲਤਪੁਰ ਪਿੰਡ ਦਾ ਰਹਿਣ ਵਾਲਾ ਸੀ।ਜਾਣਕਾਰੀ ਮੁਤਾਬਕ ਤਰਨਪ੍ਰੀਤ ਸਿੰਘ ਦੇ ਪਿਤਾ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਹੈ ਅਤੇ ਹੁਣ ਉਹ ਆਪਣੇ ਪਿੱਛੇ
ਆਪਣੀ ਵਿਧਵਾ ਮਾਂ ਅਤੇ ਭਰਾ ਨੂੰ ਛੱਡ ਗਿਆ ਹੈ।ਦੱਸਿਆ ਜਾ ਰਿਹਾ ਹੈ ਕਿ ਤਰਨਪ੍ਰੀਤ ਸਿੰਘ ਦਾ ਅਜੇ ਵਿਆਹ ਨਹੀਂ ਹੋਇਆ ਸੀ।ਪਰ ਉਹ ਜਲਦੀ ਹੀ ਵਿਆਹ ਕਰਵਾਉਣ ਬਾਰੇ ਸੋਚ ਰਿਹਾ ਸੀ।ਇਸ ਮੰਦਭਾਗੀ ਘਟਨਾ ਤੋਂ ਬਾਅਦ ਤਰਨਪ੍ਰੀਤ ਸਿੰਘ ਦੇ ਘਰ ਮਾਤਮ ਦੀ ਲਹਿਰ ਹੈ।ਇਸ ਤੋਂ ਇਲਾਵਾ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਧਰਮਪ੍ਰੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਉਨ੍ਹਾਂ ਦੇ ਘਰ ਵਿਚ ਭੇਜਿਆ ਜਾਵੇ ਤਾਂ ਜੋ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਦੂਸਰੇ ਨੌਜਵਾਨ ਬਾਰੇ ਅਜੇ ਕੋਈ
ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਜਾਣਕਾਰੀ ਮੁਤਾਬਕ ਜਿਸ ਜਗ੍ਹਾ ਤੇ ਇਹ ਹਾਦਸਾ ਵਾਪਰਿਆ ਉਸ ਥਾਂ ਤੇ ਬਹੁਤ ਹੀ ਤੇਜ਼ ਰਫਤਾਰ ਨਾਲ ਇੱਕ ਰੇਲ ਗੱਡੀ ਆਈ,ਇਸੇ ਦੌਰਾਨ ਟਰੱਕ ਵਿੱਚ ਬੈਠੇ ਨੌਜਵਾਨ ਟਰੱਕ ਨੂੰ ਰੇਲਵੇ ਫਾਟਕ ਪਾਰ ਕਰਵਾ ਰਹੇ ਸੀ। ਇਸੇ ਦੌਰਾਨ ਟਰੱਕ ਅਤੇ ਰੇਲ ਗੱਡੀ ਵਿਚ ਟੱਕਰ ਹੋ ਗਈ।ਦੱਸਿਆ ਜਾ ਰਿਹਾ ਹੈ ਕਿ ਰੇਲ ਗੱਡੀ ਦੀ ਰਫ਼ਤਾਰ ਇੰਨੀ ਜ਼ਿਆਦਾ ਤੇਜ਼ ਸੀ ਕਿ ਹਾਦਸੇ ਤੋਂ ਕਈ ਸੈਂਕੜੇ ਮੀਲ ਦੂਰ ਜਾਣ ਤੋਂ ਬਾਅਦ ਹੀ ਉਹ ਰੁਕੀ। ਜਾਣਕਾਰੀ ਮੁਤਾਬਕ ਇਸ ਹਾਦਸੇ ਦੌਰਾਨ ਰੇਲ ਗੱਡੀ ਦੇ ਇੰਜਣ ਵਿੱਚ ਵੀ ਅੱਗ ਲੱਗ ਗਈ ਸੀ ਜਿਸ ਕਾਰਨ ਰੇਲਵੇ ਟਰੈਕ ਦੇ ਆਲੇ ਦੁਆਲੇ ਜਿੰਨਾ ਵੀ ਘਾਹ ਫੂਸ ਸੀ, ਉਸ ਵਿੱਚ ਵੀ ਅੱਗ ਲੱਗੀ ਅਤੇ ਭਿਆਨਕ ਅੱਗ ਦੇ ਭਾਂਬੜ ਦੂਰੋਂ ਹੀ
ਦਿਖਾਈ ਦਿੱਤੇ।ਇਸ ਤੋਂ ਇਲਾਵਾ ਪੁਲੀਸ ਮੁਲਾਜ਼ਮਾਂ ਵੱਲੋਂ ਇਸ ਘਟਨਾ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਫਾਇਰ ਬ੍ਰਿਗੇਡ ਦੀ ਸਹਾਇਤਾ ਨਾਲ ਅੱਗ ਉਤੇ ਕਾਬੂ ਪਾ ਲਿਆ ਗਿਆ ਹੈ।