ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇਸ ਕੁੱਤੇ ਦੀ ਇਹ ਫੋਟੋ ਵਜ੍ਹਾ ਜਾਣ ਕੇ ਰਹਿ ਜਾਓਗੇ ਹੈਰਾਨ

Uncategorized

ਮਨੁੱਖ ਦੀ ਕੁੱਤੇ ਨਾਲ ਦੋਸਤੀ ਅਤੇ ਕੁੱਤਿਆਂ ਦੀ ਵਫ਼ਾਦਾਰੀ ਨਾਲ ਜੁੜੀਆਂ ਕਈ ਕਹਾਣੀਆਂ ਸੁਣੀਆਂ ਹੋਣਗੀਆਂ, ਪਰ ਤੁਰਕੀ ਦੇ ਇਸਤਾਂਬੁਲ ਵਿੱਚ ਕੁੱਤੇ ਦੀ ਵਫ਼ਾਦਾਰੀ ਦੀ ਇੱਕ ਅਨੌਖੀ ਘਟਨਾ ਸਾਹਮਣੇ ਆਈ ਹੈ। ਦਰਅਸਲ, ਇਥੇ ਇਕ ਕੁੱਤਾ ਆਪਣੀ ਗੰਭੀਰ ਰੂਪ ਵਿਚ ਬੀਮਾਰ ਮਾਲਕਣ ਨੂੰ ਦੇਖਣ ਲਈ ਕਈ ਦਿਨਾਂ ਤੋਂ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦਾ ਰਿਹਾ। ਮਹੱਤਵਪੂਰਨ ਗੱਲ ਇਹ ਹੈ ਕਿ ਕੁੱਤੇ ਨੂੰ ਉਸਦੀ ਮਾਲਕਣ ਨੂੰ ਮਿਲਣ ਦੀ ਇੱਛਾ, ਹਸਪਤਾਲ ਖਿੱਚ ਕੇ ਲੈ ਆਈ। ਇਹ ਕੁੱਤਾ ਪੂਰੀ ਤਰ੍ਹਾਂ ਆਪਣੀ ਮਾਲਕਣ ਲਈ ਸਮਰਪਤ ਹੈ। ਇਸ ਕਾਰਨ ਕਰਕੇ, ਕੁੱਤੇ ਨੇ ਆਪਣੀ ਮਾਲਕਣ ਦੀ ਉਡੀਕ ਵਿਚ ਹਸਪਤਾਲ ਦੇ ਬਾਹਰ ਕਈ ਦਿਨ ਬਿਤਾਏ।

ਐਂਬੂਲੈਂਸ ਦੇ ਪਿੱਛੇ-ਪਿੱਛੇ ਹਸਪਤਾਲ ਪਹੁੰਚਿਆ ਕੁੱਤਾ
ਜਦੋਂ ਐਂਬੂਲੈਂਸ ਕੁੱਤੇ ਦੀ ਮਾਲਕਣ ਨੂੰ ਇਲਾਜ ਲਈ ਹਸਪਤਾਲ ਲੈ ਕੇ ਆ ਰਹੀ ਸੀ ਤਾਂ ਕੁੱਤਾ ਐਂਬੂਲੈਂਸ ਦੇ ਪਿੱਛੇ- ਪਿੱਛੇ ਹਸਪਤਾਲ ਪਹੁੰਚਿਆ। ਇਸ ਤੋਂ ਬਾਅਦ, ਤੁਰਕੀ ਦੇ ਇਸਤਾਂਬੁਲ ਵਿੱਚ ਲਗਾਤਾਰ ਕਈ ਦਿਨ ਕੁੱਤਾ ਹਸਪਤਾਲ ਦੇ ਗੇਟ ਦੇ ਕੋਲ ਬੈਠਾ ਅਤੇ ਆਪਣੀ ਮਾਲਕਣ ਦੇ ਬਾਹਰ ਆਉਣ ਦਾ ਇੰਤਜ਼ਾਰ ਕਰਦਾ ਰਿਹਾ। ਇਸ ਦੌਰਾਨ ਬੀਮਾਰ ਔਰਤ ਦੀ ਧੀ ਕੁੱਤੇ ਨੂੰ ਇਕ ਵਾਰ ਆਪਣੇ ਘਰ ਲੈ ਗਈ ਸੀ, ਪਰ ਕੁੱਤਾ ਭੱਜ ਕੇ ਹਸਪਤਾਲ ਪਹੁੰਚ ਗਿਆ।

ਸਵੇਰ ਤੋਂ ਰਾਤ ਤੱਕ ਮਾਲਕਣ ਦੀ ਉਡੀਕ ਕਰਦਾ ਰਿਹਾ
ਸੁਰੱਖਿਆ ਗਾਰਡ ਨੇ ਦੱਸਿਆ ਕਿ ਕੁੱਤਾ ਹਰ ਰੋਜ਼ ਸਵੇਰੇ 9 ਵਜੇ ਹਸਪਤਾਲ ਦੇ ਗੇਟ ਨੇੜੇ ਆਉਂਦਾ ਸੀ ਅਤੇ ਦੇਰ ਰਾਤ ਤੱਕ ਇਥੇ ਆਪਣੀ ਮਾਲਕਣ ਦਾ ਇੰਤਜ਼ਾਰ ਕਰਦਾ ਰਹਿੰਦਾ ਸੀ।

Leave a Reply

Your email address will not be published. Required fields are marked *