ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਤੋਂ ਬਾਅਦ ਰਾਕੇਸ਼ ਟਿਕੈਤ ਨੇ ਦਿੱਤੇ ਦਲੀਲਾਂ ਨਾਲ ਜਵਾਬ

Uncategorized

ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਵਿੱਚ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ।ਪਰ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਹਾਲੇ ਤੱਕ ਵੀ ਨਹੀਂ ਮੰਨਿਆ।ਵਿਦੇਸ਼ਾਂ ਵਿੱਚ ਚੱਲ ਰਹੇ ਹਰ ਮੁੱਦਿਆਂ ਉਪਰ ਬੋਲਣ ਵਾਲੇ ਨਰਿੰਦਰ ਮੋਦੀ ਕਿਸਾਨਾਂ ਦੇ ਮੁੱਦੇ ਉੱਪਰ ਪਿਛਲੇ ਲੰਬੇ ਸਮੇਂ ਤੋਂ ਚੁੱਪ ਸਨ।ਪਰ ਕੱਲ੍ਹ ਰਾਜ ਸਭਾ ਵਿੱਚ ਨਰੇਂਦਰ ਮੋਦੀ ਨੇ ਕਿਸਾਨਾਂ ਦੇ ਮੁੱਦੇ ਉੱਪਰ ਲਗਪਗ ਸਵਾ ਘੰਟਾ ਲੰਮਾ ਭਾਸ਼ਣ ਦਿੱਤਾ।ਜਿਸ ਵਿੱਚ ਉਨ੍ਹਾਂ ਨੇ ਕਿਸਾਨੀ ਦੇ ਮੁੱਦਿਆਂ ਉਪਰ ਘੱਟ ਬਲਕਿ ਕਾਂਗਰਸ ਪਾਰਟੀ ਵੱਲੋਂ ਪੇਸ਼ ਕੀਤੇ ਗਏ ਬਿਲਾਂ ਉੱਪਰ ਜ਼ਿਆਦਾ ਚਰਚਾ ਕੀਤੀ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਇਹ ਵੀ ਦਲੀਲ ਦਿੱਤੀ ਸੀ ਕਿ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ ਸਰਕਾਰ ਖਤਮ ਨਹੀਂ ਕਰ ਰਹੀ ਇਹ ਕਿਸਾਨਾਂ ਵਿੱਚ ਭਰਮ ਫੈਲਾਇਆ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਵੱਲੋਂ ਦਿੱਤੀ ਗਈ ਇਸ ਸਪੀਡ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਪ੍ਰੈੱਸ ਕਾਨਫਰੰਸ ਦੌਰਾਨ ਸਰਕਾਰ ਦੀਆਂ ਇਨ੍ਹਾਂ ਦਲੀਲਾਂ ਦਾ ਜਵਾਬ ਦਿੱਤਾ ਹੈ।ਰਾਕੇਸ਼ ਟਿਕੈਤ ਨੇ ਐੱਮਐੱਸਪੀ ਉੱਪਰ ਬੋਲਦਿਆਂ ਕਿਹਾ ਕਿ ਕਿਸਾਨਾਂ ਨੇ ਇਹ ਕਦੇ ਵੀ ਨਹੀਂ ਕਿਹਾ ਕਿ ਐੱਮਐਸਪੀ ਖ਼ਤਮ ਹੋਣ ਵਾਲੀ ਹੈ।ਕਿਸਾਨਾਂ ਦੀ ਇਹ ਮੰਗ ਹੈ ਕਿ ਉਹ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਰੱਦ ਕਰੇ ਅਤੇ ਐੱਮਐੱਸਪੀ ਉੱਪਰ ਨਵੇਂ ਕਾਨੂੰਨ ਬਣਾਏ ਜਾਣ।ਕਿਉਂਕਿ ਹੁਣ ਤਕ ਭਾਰਤ ਵਿਚ ਜੋ ਐੱਮਐੱਸਪੀ ਮਿਲ ਰਹੀ ਹੈ ਉਹ ਇੱਕ ਰਵਾਇਤ ਦੇ ਤੌਰ ਤੇ ਹੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਇਸ ਦੇ ਸੰਬੰਧ ਵਿਚ ਕੋਈ ਵੀ ਕਾਨੂੰਨ ਨਹੀਂ ਹੈ।ਸਿੱਧੂ ਹੋਇਆ ਕੋਈ ਕਾਨੂੰਨੀ ਵੈਧਤਾ ਨਾ ਹੋਣ ਦੇ ਕਾਰਨ ਐੱਮਐੱਸਪੀ ਨੂੰ ਕਦੇ ਵੀ ਖਤਮ ਕੀਤਾ ਜਾ ਸਕਦਾ ਹੈ।ਇਸ ਲਈ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਨੂੰ ਸਮਝਦੇ ਹੋਏ ਐੱਮਐੱਸਪੀ ਉੱਪਰ ਕਾਨੂੰਨ ਬਣਾਉਣੇ ਚਾਹੀਦੇ ਹਨ ਅਤੇ ਕਿਸਾਨਾਂ ਨੂੰ ਮਿਲਣ ਵਾਲੀ ਐੱਮਐੱਸਪੀ ਯਕੀਨੀ ਕਰਨੀ ਚਾਹੀਦੀ ਹੈ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।

ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਧੰਨਵਾਦ।

Leave a Reply

Your email address will not be published. Required fields are marked *