ਜਿਵੇਂ ਤੁਹਾਨੂੰ ਪਤਾ ਹੈ ਕਿ ਦਿੱਲੀ ਵਿੱਚ ਕਿਸਾਨ ਪਿਛਲੇ ਲੰਬੇ ਸਮੇਂ ਤੋਂ ਆਪਣੇ ਹੱਕਾਂ ਦੇ ਲਈ ਪ੍ਰਦਰਸ਼ਨ ਕਰ ਰਹੇ ਹਨ।ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਹਾਲੇ ਤੱਕ ਵੀ ਮੰਨਣ ਨੂੰ ਤਿਆਰ ਨਹੀਂ ਕੱਲ੍ਹ ਦੇ ਭਾਸ਼ਣ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਬਿਲਾਂ ਨੂੰ ਰੱਦ ਕਰਨ ਤੋਂ ਨਾਂਹ ਕਰ ਦਿੱਤੀ ਹੈ ਅਤੇ ਕਿਸਾਨਾਂ ਨੂੰ ਬਿੱਲਾਂ ਵਿੱਚ ਸੋਧਾਂ ਉਪਰ ਗੱਲਬਾਤ ਕਰਨ ਲਈ ਸੱਦਾ ਦਿੱਤਾ ਹੈ।ਜਿਸ ਦੇ ਚੱਲਦਿਆਂ ਪੰਜਾਬ ਅਤੇ ਭਾਰਤ ਦੇ ਲੋਕ ਕੇਂਦਰ ਸਰਕਾਰ ਤੋਂ ਬਹੁਤ ਜ਼ਿਆਦਾ ਨਾਖੁਸ਼ ਹਨ।ਹੁਣ ਇੱਕ ਅਜਿਹੀ ਖ਼ਬਰ ਸਾਡੇ ਸਾਹਮਣੇ ਆਈ ਹੈ ਜੋ ਕਿ ਫਿਰੋਜ਼ਪੁਰ ਦੀ ਹੈ।
ਜਿੱਥੇ ਇੱਕ ਹਿੰਦੂ ਵੀਰ ਨੇ ਮੋਦੀ ਦੀਆਂ ਇਨ੍ਹਾਂ ਨੀਤੀਆਂ ਤੋਂ ਨਾਖੁਸ਼ ਹੋ ਕੇ ਖੁ ਦ ਕੁ ਸ਼ੀ ਕਰਨ ਦੀ ਕੋਸ਼ਿਸ਼ ਕੀਤੀ।ਇਹ ਵਿਅਕਤੀ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਸਤਲੁਜ ਦਰਿਆ ਤੇ ਬਣੇ ਪੁਲ ਉੱਪਰ ਜਾਂਦਾ ਹੈ ਅਤੇ ਉਪਰੋਂ ਛਾਲ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਇਸ ਵਿਅਕਤੀ ਨੂੰ ਉਥੇ ਤਾਇਨਾਤ ਫੌਜੀਆਂ ਵੱਲੋਂ ਸਤਲੁਜ ਦਰਿਆ ਵਿਚੋਂ ਕੱਢਿਆ ਗਿਆ।ਜਦੋਂ ਇਸ ਵਿਅਕਤੀ ਤੋਂ ਅਜਿਹਾ ਕਰਨ ਦੀ ਵਜ੍ਹਾ ਬਾਰੇ ਪੁੱਛਿਆ ਗਿਆ ਤਾਂ ਇਸ ਦਾ ਕਹਿਣਾ ਸੀ ਕਿ ਉਹ ਦਿੱਲੀ ਮੋਦੀ ਨੂੰ ਮਿਲਣ ਗਿਆ ਸੀ ਤਾਂ ਜੋ ਆਪਣੀਆਂ ਸਮੱਸਿਆਵਾਂ ਸਰਕਾਰ ਅੱਗੇ ਰੱਖ ਸਕੇ।ਪਰ ਪ੍ਰਸ਼ਾਸਨ ਨੇ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਿਸਦੇ ਚਲਦੇ ਉਹ ਕਾਫ਼ੀ ਨਾਖੁਸ ਸ਼ੀ ਅਤੇ ਦਰਿਆ ਵਿੱਚ ਛਾਲ ਮਾਰ ਕੇ ਉਹ ਆਪਣੇ ਆਪ ਨੂੰ ਖ਼ਤਮ ਕਰ ਲੈਣਾ ਚਾਹੁੰਦਾ ਸੀ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।
ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹੀਏ।ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ।
