ਜਿਵੇਂ ਤੁਹਾਨੂੰ ਪਤਾ ਹੈ ਕਿ ਬਸੰਤ ਪੰਚਮੀ ਦੇ ਤਿਉਹਾਰ ਦੌਰਾਨ ਬੱਚਿਆਂ ਵਿਚ ਪਤੰਗ ਚੜ੍ਹਾਉਣ ਦਾ ਬਹੁਤ ਚਾਅ ਹੁੰਦਾ ਹੈ।ਇਸ ਸਮੇਂ ਦੌਰਾਨ ਚੈਨਲਾਂ ਦੀ ਡੋਰ ਬਹੁਤ ਧੜੱਲੇ ਨਾਲ ਵਿਕਦੀ ਹੈ।ਭਾਵੇਂ ਸਰਕਾਰ ਵੱਲੋਂ ਇਸ ਨੂੰ ਬੈਨ ਕੀਤਾ ਹੋਇਆ ਹੈ ਪਰ ਫਿਰ ਵੀ ਦੁਕਾਨਾਂ ਤੇ ਖੁੱਲ੍ਹੇਆਮ ਇਸ ਡੋਰ ਦੀ ਵਿਕਰੀ ਹੁੰਦੀ ਹੈ।ਜਿਸ ਦੇ ਚਲਦੇ ਪਿਛਲੇ ਕੁਝ ਸਮੇਂ ਵਿੱਚ ਕਾਫ਼ੀ ਅਜਿਹੀਆਂ ਘ ਟ ਨਾ ਵਾਂ ਸੁਣਨ ਨੂੰ ਮਿਲੀਆਂ ਹਨ ਜਿਸ ਵਿਚ ਇਹ ਚੈਨਲਾਂ ਦੀ ਡੋਰ ਲੋਕਾਂ ਦੇ ਲਈ ਜਾਨਲੇਵਾ ਸਾਬਤ ਹੋਈ ਹੈ।ਪਰ ਫਿਰ ਵੀ ਪੁਲਸ ਪ੍ਰਸ਼ਾਸਨ ਇਸ ਉੱਪਰ ਸਖ਼ਤੀ ਨਾਲ ਕਦਮ ਨਹੀਂ ਚੁੱਕ ਰਿਹਾ!ਹੁਣ ਇਕ ਅਜਿਹਾ ਹੀ ਮਾਮਲਾ ਸਾਡੇ ਸਾਹਮਣੇ ਜਲੰਧਰ ਦੇ ਪ੍ਰੀਤਮ ਨਗਰ ਤੋਂ ਆਇਆ ਹੈ।ਜਿੱਥੇ ਇਕ ਚਾਰ ਸਾਲਾ ਬੱਚੀ ਜੋ ਆਪਣੇ ਪਿਤਾ ਨਾਲ ਸਕੂਟਰੀ ਉਪਰ ਬੈਠ ਕੇ ਕੈਂਟ ਏਰੀਆ ਵੱਲ ਜਾ ਰਹੀ ਸੀ।
ਉਸਦੇ ਚਿਹਰੇ ਉੱਪਰ ਡੋਰ ਫਸ ਜਾਣ ਕਾਰਨ ਬੱਚੀ ਦੇ ਚਿਹਰੇ ਨੂੰ ਕਾਫੀ ਨੁਕਸਾਨ ਹੋਇਆ ਅਤੇ ਖੂਨ ਦੀਆਂ ਤਤੀਰੀਆਂ ਵਗ ਗਈਆਂ। ਜਿਸ ਤੋਂ ਬਾਅਦ ਗੁੱਸੇ ਵਿੱਚ ਆਏ ਬੱਚੀ ਦੇ ਪਿਤਾ ਨੇ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਉੱਪਰ ਬੋਲਦਿਆਂ ਕਿਹਾ ਹੈ ਕਿ ਬੈਨ ਹੋਣ ਦੇ ਬਾਵਜੂਦ ਪੁਲੀਸ ਰਿਸ਼ਵਤ ਲੈ ਕੇ ਇਸ ਡੋਰ ਦੀ ਵਿਕਰੀ ਨੂੰ ਬੰਦ ਨਹੀਂ ਕਰ ਰਹੀ।ਇਹ ਉੱਪਰੋਂ ਉੱਪਰੋਂ ਬਹੁਤ ਵੱਡੀਆਂ ਗੱਲਾਂ ਕਰਦੇ ਹਨ ਪਰ ਕੋਈ ਵੀ ਇਸ ਮੁੱਦੇ ਉੱਪਰ ਚੰਗੀ ਤਰੀਕੇ ਨਾਲ ਕੰਮ ਨਹੀਂ ਕਰਦਾ।ਲੜਕੀ ਦੇ ਪਿਤਾ ਨੇ ਪ੍ਰਸ਼ਾਸਨ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਸ ਦੀ ਲੜਕੀ ਨੂੰ ਕੁਝ ਹੋ ਜਾਂਦਾ ਹੈ ਤਾਂ ਉਹ ਸ਼ਰ੍ਹੇਆਮ ਚੌਕ ਦੇ ਵਿੱਚ ਆਪਣੇ ਆਪ ਨੂੰ ਅੱ ਗ ਲਗਾ ਲਵੇਗਾ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।
