ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਵਿੱਚ ਛੱਬੀ ਜਨਵਰੀ ਟਰੈਕਟਰ ਪਰੇਡ ਦੌਰਾਨ ਬਰਨਾਲੇ ਜ਼ਿਲ੍ਹੇ ਦੇ ਪਿੰਡ ਪੰਧੇਰ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗੀ ਬਾਬੇ ਨੇ ਆਪਣੀ ਦਸਤਾਰ ਦੀ ਰੱਖਿਆ ਦੇ ਲਈ ਪੁਲਸ ਪ੍ਰਸ਼ਾਸਨ ਦੇ ਜ਼ੁਲਮ ਨੂੰ ਆਪਣੇ ਪਿੰਡੇ ਤੇ ਹੰਢਾਇਆ ਸੀ।ਜਿਸ ਤੋਂ ਬਾਅਦ ਜੱਗੀ ਬਾਬੇ ਦੇ ਜੈਕਾਰਿਆਂ ਨੇ ਇਸ ਅੰਦੋਲਨ ਵਿਚ ਫਿਰ ਤੋਂ ਜਾਨ ਫੂਕ ਦਿੱਤੀ ਸੀ।ਖ਼ੂ ਨ ਨਾਲ ਲੱਥਪੱਥ ਜੱਗੀ ਬਾਬੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਬਹੁਤ ਜ਼ਿਆਦਾ ਵਾਇਰਲ ਹੋਈਆਂ।ਦਿੱਲੀ ਦੇ ਇਸ ਸਿੰਘ ਦੀ ਪੂਰੀ ਦੁਨੀਆ ਨੇ ਹਮਾਇਤ ਕੀਤੀ ਕਿਉਂਕਿ ਜੱਗੀ ਬਾਬੇ ਨੇ ਕੰਮ ਹੀ ਕੁਝ ਅਜਿਹਾ ਕੀਤਾ ਸੀ ਜੋ ਕਿ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਈ ਕਰ ਸਕਦਾ ਹੈ।
ਇਸ ਦੌਰਾਨ ਜੱਗੀ ਬਾਬਾ ਕਾਫੀ ਜ਼ਖ਼ਮੀ ਹੋ ਗਿਆ ਸੀ।ਜਿਸ ਕਾਰਨ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਪੈਂਦੇ ਵਾਪਸ ਲਿਆਂਦਾ ਪਰ ਜੱਗੀ ਬਾਬਾ ਵਾਪਸ ਨਹੀਂ ਆਉਣਾ ਚਾਹੁੰਦਾ ਸੀ।ਹੁਣ ਦਰਬਾਰ ਏ ਖਾਲਸਾ ਅਤੇ ਸਿੱਖ ਸੰਗਤਾਂ ਨੇ ਜੱਗੀ ਬਾਬੇ ਦੇ ਸਨਮਾਨ ਵਿਚ ਉਨ੍ਹਾਂ ਨੂੰ ਸੋਨੇ ਦਾ ਤਗ਼ਮਾ ਅਤੇ ਇੱਕ ਪ੍ਰਸੰਸਾ ਪੱਤਰ ਭੇਟ ਕੀਤਾ ਹੈ।ਇਸ ਦੌਰਾਨ ਪਹੁੰਚੀਆਂ ਸੰਗਤਾਂ ਦਾ ਕਹਿਣਾ ਸੀ ਕਿ ਜੱਗੀ ਬਾਬੇ ਨੇ ਇਸ ਅੰਦੋਲਨ ਅਤੇ ਸਿੱਖ ਕੌਮ ਨੂੰ ਜੋ ਦੇਣ ਦਿੱਤੀ ਹੈ ਉਸ ਸਾਹਮਣੇ ਇਹ ਤਗ਼ਮਾ ਬਹੁਤ ਛੋਟਾ ਹੈ ਪਰ ਫਿਰ ਵੀ ਉਹ ਸਲਮਾਨ ਦੇ ਤੌਰ ਤੇ ਦੇ ਰਹੇ ਹਨ।ਇਸ ਤੋਂ ਇਲਾਵਾ ਪਿੰਡ ਦੀ ਪੰਚਾਇਤ ਨੇ ਚੱਕੀ ਬਾਬੇ ਨੂੰ ਘਰ ਬਣਾਉਣ ਦੇ ਲਈ ਦੱਸ ਬਿਸਵੇ ਜ਼ਮੀਨ ਵੀ ਦਿੱਤੀ ਹੈ।ਸੰਗਤਾਂ ਬਾਬੇ ਦੇ ਘਰ ਬਣਾਉਣ ਦੇ ਲਈ ਸਮੱਗਰੀ ਵੀ ਪਹੁੰਚਾ ਰਹੀਆਂ ਹਨ।ਤੁਹਾਡੀ ਇਸ ਬਾਰੇ ਕਈ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ
ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।
