ਕਿਸਾਨ ਆਪਣੇ ਹੱਕਾਂ ਦੇ ਲਈ ਦਿੱਲੀ ਵਿੱਚ ਡਟੇ ਹੋਏ ਹਨ ਪਰ ਕੇਂਦਰ ਦੀ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨ ਰਹੀ।ਜਿਸ ਦੇ ਚੱਲਦੇ ਕਿਸਾਨਾਂ ਨੂੰ ਇੰਨੀ ਸਖ਼ਤ ਮੌਸਮ ਬਚਿਆ ਨੰਗੀਆਂ ਛੱਤਾਂ ਹੇਠ ਸੌਣਾ ਪੈ ਰਿਹਾ ਹੈ। ਜਿਸ ਦੇ ਚਲਦੇ ਕਈ ਕਿਸਾਨ ਸ਼ਹੀਦ ਵੀ ਹੋ ਚੁੱਕੇ ਹਨ ਪਰ ਸਰਕਾਰ ਉਪਰ ਇਸ ਦਾ ਕੁਝ ਵੀ ਅਸਰ ਨਹੀਂ ਹੋਇਆ ।
ਜਿਸ ਦੇ ਚੱਲਦੇ ਇਕ ਪੰਜਾਬੀ ਨੌਜਵਾਨ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਇਕ ਚਿੱਠੀ ਪਾਈ ਹੈ ਅਤੇ ਚੀਫ਼ ਜਸਟਿਸ ਨੇ ਇਹ ਚਿੱਠੀ ਦੀ ਪੀਆਈਏ ਦਾਖਿਲ ਕਰ ਲਈ ਹੈ। ਇਸ ਨੌਜਵਾਨ ਦਾ ਕਹਿਣਾ ਹੈ ਕਿ ਉਸ ਤੋਂ ਆਪਣੇ ਭਰਾਵਾਂ ਦਾ ਦਰਦ ਵੇਖਿਆ ਨਹੀਂ ਜਾ ਰਿਹਾ ਜਿਸ ਲਈ ਉਸ ਨੇ ਅਜਿਹਾ ਸੁਪਰੀਮ ਕੋਰਟ ਦੇ ਜੱਜ ਨੂੰ ਦੱਸਣਾ ਜ਼ਰੂਰੀ ਸਮਝਿਆ।
ਇਹ ਚਿੱਠੀ ਵਿੱਚ ਕਿਸਾਨਾਂ ਦਾ ਦਰਦ ਸ਼ਹਿਣਸ਼ੀਲਤਾ ਅਤੇ ਡਾਂਗਾਂ ਖਾ ਕੇ ਲੰਗਰ ਚਲਾਉਣ ਵਾਲੇ ਸੁਭਾਅ ਦੀ ਗੱਲ ਇਸ ਵੀਰ ਨੇ ਕੀਤੀ ਹੈ। ਇਸ ਬੀਰ ਨੇ ਸਰਕਾਰ ਉੱਤੇ ਵੀ ਸਵਾਲ ਉਠਾਏ ਹਨ ਕਿ ਸਾਫ ਸਫਾਈ ਦੀ ਜ਼ਿੰਮੇਵਾਰੀ ਸਟੇਟ ਦਿਖਦੀ ਹੈ ਪਰ ਉਹ ਉੱਥੇ ਚੰਗੀ ਤਰ੍ਹਾਂ ਨਹੀਂ ਨਿਭਾ ਰਹੀ ਅਤੇ ਨਾ ਹੀ ਇੱਥੇ ਮੋਬਾਇਲ ਟਾਇਲਟਾਂ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ ਜਾ ਸਕੇ
ਅਤੇ ਇਸ ਅੰਦੋਲਨ ਨੂੰ ਫੇਲ੍ਹ। ਇਸ ਨੌਜਵਾਨ ਇੱਕ ਘਟਨਾ ਦੱਸੀ ਜਦੋਂ ਉਹ ਸਵੇਰੇ ਚਾਰ ਵਜੇ ਦੇ ਕਰੀਬ ਇਨ੍ਹਾਂ ਧਰਨਿਆਂ ਵਿੱਚੋਂ ਲੰਘ ਰਹੇ ਸਨ ਉਸ ਨੇ ਵੇਖਿਆ ਕਿ ਦਿੱਲੀ ਦੇ ਕੁੱਤੇ ਵੀ ਇਨਸਾਨਾਂ ਦੇ ਨਾਲ ਸੁੱਤੇ ਪਏ ਸਨ। ਜਿਸ ਨੂੰ ਵੇਖ ਕੇ ਇਹ ਨੌਜਵਾਨ ਬਹੁਤ ਭਾਵੁਕ ਹੋ ਗਿਆ ਕੀ ਅਸੀਂ ਪੂਰੇ ਦੇਸ਼ ਦਾ ਢਿੱਡ ਭਰਦੇ ਹਾਂ ਪਰ ਅੱਜ ਸਾਨੂੰ ਹੀ ਅਵਾਰਾ ਜਾਨਵਰਾਂ ਨਾਲ ਸੌਣਾ ਪੈ ਰਿਹਾ ਹੈ।
ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।