ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਕਿਸਾਨ ਪਿਛਲੇ ਡੇਢ ਮਹੀਨੇ ਤੋਂ ਆਪਣੇ ਹੱਕਾਂ ਦੇ ਲਈ ਦਿੱਲੀ ਵਿੱਚ ਡਟੇ ਹੋਏ ਹਨ।ਇਸ ਅੰਦੋਲਨ ਦੌਰਾਨ ਕਿਸਾਨਾਂ ਨੂੰ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਜਿਨ੍ਹਾਂ ਨੂੰ ਵੱਖ ਵੱਖ ਜਥੇਬੰਦੀਆਂ ਨੇ ਦੂਰ ਕਰਨ ਦੀ ਕੋਸ਼ਿਸ਼ ਕੀਤੀ।
ਜਿੱਥੇ ਕੁਝ ਸੰਸਥਾਵਾਂ ਨੇ ਆਰਜ਼ੀ ਟੌਆਇਲਟਾਂ ਦਾ ਵੀ ਪ੍ਰਬੰਧ ਕੀਤਾ।ਕਈ ਸੰਸਥਾਵਾਂ ਨੇ ਲਗਾਤਾਰ ਉੱਥੇ ਲੰਗਰ ਦੀ ਸੇਵਾ ਕੀਤੀ ਹੈ ਫਤਿਹ ਕਰ ਰਹੀਆਂ ਹਨ। ਖਾਣ ਪੀਣ ਦੇ ਨਾਲ ਨਾਲ ਉੱਥੇ ਸਫ਼ਾਈ ਦੀਆਂ ਵੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸਨ। ਜਿਸ ਕਾਰਨ ਖੁਦ ਕਿਸਾਨ ਆਪ ਦਿੱਲੀ ਅੰਦੋਲਨ ਦੌਰਾਨ ਸੜਕਾਂ ਦੀ ਸਫਾਈ ਕਰ ਰਹੇ ਸਨ।
ਪਰ ਹੁਣ ਪੰਜਾਬ ਯੂਥ ਫੋਰਸ ਸਮਰਾਲਾ ਨੇ ਕਿਸਾਨਾਂ ਦੇ ਲਈ ਇੱਕ ਵੱਖਰਾ ਉਪਰਾਲਾ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਲਈ ਇੱਕ ਤੀਹ ਲੱਖ ਰੁਪਏ ਦੀ ਸਫ਼ਾਈ ਕਰਨ ਵਾਲੀ ਮਸ਼ੀਨ ਲਿਆਂਦੀ ਹੈ। ਜੋ ਸਿੰਘੂ ਵਾਡਰਾ ਉੱਤੇ ਕਿਸਾਨਾਂ ਦੀ ਆਸ ਪਾਸ ਦੀਆਂ ਸੜਕਾਂ ਦੀ ਸਫਾਈ ਕਰੇਗੀ।ਲੋਕਾਂ ਦਾ ਕਹਿਣਾ ਹੈ ਕਿ ਜੇ ਸਰਕਾਰਾਂ ਅਜਿਹੀਆਂ ਚੀਜ਼ਾਂ ਨਹੀਂ ਕਰ ਰਹੀਆਂ ਤਾਂ ਕਿਸਾਨ ਆਪਣਾ ਫ਼ਰਜ਼ ਸਮਝ ਗਈ ਇਹ ਕਰ ਰਹੇ ਹਨ।
ਕਿਉਂਕਿ ਦਿੱਲੀ ਹੁਣ ਬਿਗਾਨੀ ਨਹੀਂ ਇਹ ਉਨ੍ਹਾਂ ਦਾ ਆਪਣਾ ਸ਼ਹਿਰ ਬਣ ਚੁੱਕਾ ਹੈ ਉਹ ਇਥੇ ਰਹਿ ਰਹੇ ਹਨ। ਕਿਸਾਨਾਂ ਨੇ ਦੱਸਿਆ ਕਿ ਜਿੰਨਾ ਚਿਰ ਇਹ ਅੰਦੋਲਨ ਚੱਲੇਗਾ ਮਸ਼ੀਨ ਇੱਥੇ ਹੀ ਕੰਮ ਕਰੇਗੀ।ਤੁਹਾਡੇ ਇਸ ਸੰਸਥਾ ਵੱਲੋਂ ਕੀਤੇ ਗਏ ਉਪਰਾਲੇ ਦੀ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਇਸੇ ਤਰ੍ਹਾਂ ਦੀਆਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰ ਲਓ । ਅਸੀਂ ਤੁਹਾਡੇ ਲਈ ਦੁਨੀਆਂ ਭਰ ਦੀਆਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ।ਸਾਡੇ ਪੇਜ ਉੱਪਰ ਆਉਣ ਲਈ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ।