ਟਵਿੱਟਰ ਉੱਪਰ ਪੰਜਾਬੀਆਂ ਨੇ ਬਣਾ ਦਿੱਤਾ ਨਵਾਂ ਰਿਕਾਰਡ,ਹੋਇਆ ਇਹ ਹੈਸ਼ਟੈਗ ਟ੍ਰੈਂਡ

Uncategorized

ਕਿਸਾਨੀ ਅੰਦੋਲਨ ਦੀ ਹਮਾਇਤ ਵਿਚ ਪਾਇਆ ਗਿਆ ਗੁਰਮੁਖੀ ਵਿੱਚ ਹੈਸ਼ਟੈਗ “ਜਾਂ ਮ ਰਾਂ ਗੇ ਜਾਂ ਜਿੱਤਾਂਗੇ” ਟਵਿੱਟਰ ਉੱਪਰ ਪਹਿਲੇ ਨੰਬਰ ਤੇ ਟ੍ਰੈਂਡ ਕਰ ਰਿਹਾ ਹੈ।ਟਰੈਕਟਰ ਤੋ ਟਵਿੱਟਰ ਮੁਹਿੰਮ ਚਲਾ ਰਹੇ ਮਾਣਿਕ ਗੋਇਲ ਨੇ ਦੱਸਿਆ ਕਿ ਇਸ ਹੋਂਦ ਦੀ ਲੜਾਈ ਵਿੱਚ ਉਹ ਹਰ ਦਿਨ ਨਵਾਂ ਸਿੱਖ ਰਹੇ ਹਨ

ਸਾਡੀ ਇਸ ਛੋਟੀ ਜਿਹੀ ਮੁਹਿੰਮ ਨੂੰ ਭਾਰਤ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ। ਉਨ੍ਹਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੁਹਿੰਮ 29 ਨਵੰਬਰ ਤੋਂ ਲਗਾਤਾਰ ਚੱਲ ਰਹੀ ਹੈ ਜਿਸ ਰਾਹੀਂ ਕਿਸਾਨੀ ਮੋਰਚੇ ਦੇ ਮੁੱਖ ਪੱਖ ਅਤੇ ਖ਼ਬਰਾਂ ਉਭਾਰ ਕੇ ਸਾਹਮਣੇ ਰੱਖੀਆਂ ਜਾ ਰਹੀਆਂ ਹਨ ।
ਉਨ੍ਹਾਂ ਨੇ ਕਿਹਾ ਕਿ ਹਰ ਦਿਨ ਨਵਾਂ ਤਜਰਬਾ ਉਨ੍ਹਾਂ ਨੂੰ ਮਿਲ ਰਿਹਾ ਹੈ ਅਤੇ ਉਹ ਦਿਨੋ ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ ।

ਉਨ੍ਹਾਂ ਨੇ ਕਿਹਾ ਕਿ ਟਵਿੱਟਰ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ਭਾਸ਼ਾ ਵਿੱਚ ਕੋਈ ਹੈਸ਼ਟੈਗ ਇੰਨਾ ਜ਼ਿਆਦਾ ਟ੍ਰੈਂਡ ਕਰ ਰਿਹਾ ।ਇਹ ਸਾਡੀ ਪੰਜਾਬੀਆਂ ਦੀ ਮਿਹਨਤ ਦੇ ਸਦਕਾ ਹੀ ਸੰਭਵ ਹੋਇਆ ਹੈ,ਭਾਵੇਂ ਸਾਡੇ ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਵਰਜ਼ੀ ਜਾਂਦੀ ਹੈ

ਪਰ ਫਿਰ ਵੀ ਇਹ ਇੰਨੀ ਜ਼ਿਆਦਾ ਪ੍ਰਸਿੱਧ ਹੈ।ਤੁਹਾਨੂੰ ਦੱਸ ਦਈਏ ਕਿ “ਟਰੈਕਟਰ ਟੂ ਟਵਿੱਟਰ”ਮੁਹਿੰਮ ਨੂੰ ਭਵਜੀਤ ਸਿੰਘ , ਮਾਣਕ ਗੋਇਲ ,ਹਰੀਸ਼ ਭੱਲਾ,ਭੁਪਿੰਦਰ ਸਿੰਘ, ਅਮਨਦੀਪ ਸਿੰਘ,ਬੱਬੂ ਖੋਸਾ ਅਤੇ ਰਾਜ ਬੁੱਟਰ ਵਰਗੀ ਨੌਜਵਾਨ ਚਲਾ ਰਹੇ ਹਨ।ਜੋ ਵੱਖ ਵੱਖ ਸ਼ਹਿਰਾਂ ਦੇ ਰਹਿਣ ਵਾਲੇ ਹਨ ਅਤੇ ਇੰਜਨੀਅਰਿੰਗ ਤੇ ਹੋਰ ਟੈਕਨੀਕਲ ਵਿਭਾਗਾਂ ਦੇ ਮਾਹਿਰ ਹਨ। ਤੁਹਾਡੀ ਇਨ੍ਹਾਂ ਉਪਰਾਲਿਆਂ ਬਾਰੇ ਕੀ ਰਿਹਾ ਹੈ ਸਾਨੂੰ ਕੁਮੈਂਟ ਕਰਕੇ ਦੱਸੋ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਅੰਗਰੇਜ਼ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ।ਅਸੀਂ ਤੁਹਾਡੇ ਦੀ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਧੰਨਵਾਦ।

Leave a Reply

Your email address will not be published. Required fields are marked *