ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਪਿਛਲੇ ਡੇਢ ਮਹੀਨੇ ਤੋਂ ਚੱਲ ਰਿਹਾ ਹੈ।ਪਰ ਕਿਸਾਨਾਂ ਅਤੇ ਕੇਂਦਰ ਸਰਕਾਰ ਦੇ ਵਿਚਕਾਰ ਕੋਈ ਸਮਝੌਤਾ ਹਾਲੇ ਤਕ ਨਹੀਂ ਸਾਹਮਣੇ ਆਇਆ।ਹੁਣ ਤਕ ਕਈ ਮੀਟਿੰਗਾਂ ਸਰਕਾਰ ਨਾਲ ਹੋ ਚੁੱਕੀਆਂ ਹਨ
ਪਰ ਹਰ ਮੀਟਿੰਗ ਦਾ ਅੰਤ ਬੇ ਨਤੀਜਾ ਹੀ ਹੁੰਦਾ ਹੈ ।ਇਸ ਦੇ ਚੱਲਦੇ ਕਿਸਾਨਾਂ ਦਾ ਬੀਜੇਪੀ ਸਰਕਾਰ ਪ੍ਰਤੀ ਰੋਹ ਵਧ ਰਿਹਾ ਹੈ।ਪਰ ਬੀ ਜੇ ਪੀ ਦੇ ਕੀ ਨੇਤਾ ਹੋਣੇ ਸਨ ਉਨ੍ਹਾਂ ਨੂੰ ਪਾਰਟੀ ਵਿਰੋਧੀ ਦੱਸ ਰਹੇ ਹਨ ।ਇਸ ਦੇ ਜਵਾਬ ਵਿਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜੋਗਿੰਦਰ ਉਗਰਾਹਾਂ ਨੇ ਜਵਾਬ ਦਿੱਤਾ ਹੈ ।
ਜੋਗਿੰਦਰ ਉਗਰਾਹਾਂ ਦਾ ਕਹਿਣਾ ਹੈ ਕਿ ਸਾਡੀ ਕਿਸੇ ਵੀ ਪਾਰਟੀ ਵਿ ਰੁੱਧ ਕੋਈ ਵਿਚਾਰਧਾਰਾ ਨਹੀਂ ਹੈ। ਅਸੀਂ ਕੇਵਲ ਕਿਸਾਨਾਂ ਦੇ ਖ਼ਿਲਾਫ਼ ਨੀਤੀਆਂ ਦਾ ਵਿ ਰੋ ਧ ਕਰਦੇ ਹਾਂ। ਇਨ੍ਹਾਂ ਪਾਰਟੀਆਂ ਵਿੱਚ ਉੱਨੀ ਇੱਕੀ ਦਾ ਹੀ ਫ਼ਰਕ ਹੁੰਦਾ ਹੈ ਪਰ ਨਿਸ਼ਾਨੇ ਵਿਚ ਸੱਤਾਧਾਰੀ ਪਾਰਟੀ ਹੀ ਆਉਂਦੀ ਹੈ।ਉਨ੍ਹਾਂ ਨੇ ਕਿਹਾ ਕਿ ਆਪਣੇ ਆਪਣੇ ਸਮੇਂ ਤੇ ਹਰ ਪਾਰਟੀ ਦੀਆਂ ਸਰਕਾਰਾਂ ਨੇ ਲੋਕਾਂ ਦੇ ਖ਼ਿਲਾਫ਼ ਹੀ ਕਾਨੂੰਨ ਲਿਆਂਦੇ ਹਨ।ਇਹ ਕਹਿਣਾ ਕਿ ਕਿਸਾਨ ਜਥੇਬੰਦੀਆਂ ਕੇਵਲ ਬੀਜੇਪੀ ਦਾ ਹੀ ਵਿ ਰੋ ਧ ਕਰ ਰਹੀਆਂ ਹਨ ਗਲਤ ਹੈ। ਜਥੇਬੰਦੀਆਂ ਦਾ ਅਜਿਹਾ ਕੋਈ ਏਜੰਡਾ ਨਹੀਂ ਹੈ
।ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਸਾਡੀਆਂ ਮੰਗਾਂ ਮੰਨ ਲੈਂਦੀ ਹੈ ਤਾਂ ਸਾਡਾ ਉਨ੍ਹਾਂ ਨਾਲ ਕੀ ਰੌਲਾ ਰਹੇਗਾ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਅੰਦਰਲੀ ਸਾਡੇ ਪੇਜ ਨੂੰ ਲਾਇਕ ਜ਼ਰੂਰ ਕਰ ਲਵੋ।