ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕ ਲੈਣ ਦੇ ਲਈ ਡਟੇ ਹੋਏ ਹਨ ਪਰ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ। ਕਿਸਾਨਾਂ ਨਾਲ ਕੇਂਦਰ ਸਰਕਾਰ ਦੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਹਰ ਮੀਟਿੰਗ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਇਹ ਅੰਦੋਲਨ ਹੁਣ ਹੋਰ ਜ਼ਿਆਦਾ ਵੱਡਾ ਹੁੰਦਾ ਜਾ ਰਿਹਾ ਹੈ
ਵੱਡੇ ਹੋਣ ਦੇ ਨਾਲ ਨਾਲ ਇਸ ਅੰਦੋਲਨ ਦਾ ਸ਼ਾਂਤਮਈ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਇਹ ਅੰਦੋਲਨ ਹੁਣ ਤਕ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਹੀ ਰਿਹਾ ਹੈ ।ਜਿਸ ਦੇ ਚਲਦੇ ਸਰਕਾਰ ਨੂੰ ਕਈ ਚਿੰਤਾਂ ਸਤਾ ਰਹੀਆਂ ਹਨ ਅਤੇ ਉਹ ਇਸ ਅੰਦੋਲਨ ਨੂੰ ਢਾਹੁਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।
ਇਸ ਉਤੇ ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨੇ ਗੱਲਬਾਤ ਕਰਦਿਆਂ ਹੋਇਆਂ ਸਰਕਾਰ ਦੀਆਂ ਕਈ ਸਾਰੀਆਂ ਭੋਲਾ ਖੁੱਲ੍ਹਦੇ ।ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਜਦ ਇਸ ਅੰਦੋਲਨ ਵਿੱਚ ਬੱਚੇ ਤੋਂ ਲੈ ਕੇ ਬੁੱਢੇ ਸ਼ਾਮਲ ਹੋ ਗਏ ਹਨ ਅਤੇ ਇਹ ਅੰਦੋਲਨ ਵਧਦਾ ਜਾ ਰਿਹਾ ਹੈ ਤਾਂ ਸਰਕਾਰ ਇਸ ਨੂੰ ਕਿਨਾਰਾ ਕਰਨ ਦੇ ਲਈ ਨਕਲੀ ਕਿਸਾਨ ਲਿਆ ਕੇ ਖੜ੍ਹੇ ਕਰ ਰਹੀ ਹੈ ਜੋ ਕਿ ਇਸ ਬਿੱਲ ਦੀ ਹਮਾਇਤ ਕਰ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਇੱਥੇ ਕਿਸਾਨ ਬਿਨਾਂ ਗੱਲ ਤੋਂ ਨਹੀਂ ਬੈਠੇ ਕਿਸੇ ਦਾ ਵੀ ਠੰਢ ਵਿੱਚ ਰਹਿਣ ਨੂੰ ਜੀਅ ਨਹੀਂ ਕਰਦਾ।ਹੁਣ ਤਕ ਕਈ ਕਿਸਾਨ ਵੀਰ ਆਪਣੇ ਹੱਕਾਂ ਦੀ ਰਾਖੀ ਲਈ ਸ਼ਹੀਦ ਹੋ ਚੁੱਕੇ ਹਨ। ਪਰ ਸਰਕਾਰ ਨੂੰ ਫਿਰ ਵੀ ਫ਼ਰਕ ਨਹੀਂ ਪੈਂਦਾ। ਹੁਣ ਮੰਤਰੀ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਅਦਾਲਤ ਵਿੱਚ ਪੇਸ਼ ਕਰਨਾ ਚਾਹੁੰਦੇ ਹਨ। ਪਰ ਕਿਸਾਨ ਅਦਾਲਤਾਂ ਵਿੱਚ ਜਾਣ ਨੂੰ ਤਿਆਰ ਨਹੀਂ ਹਨ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਜਿਥੇ ਜੱ ਜ ਰਾਜ ਸਭਾ ਦੀ ਸੀਟ ਦੇ ਲਈ ਕੁਝ ਵੀ ਕਰ ਸਕਦੇ ਹਨ ਉੱਥੇ ਉਨ੍ਹਾਂ ਨੂੰ ਇਨਸਾਫ ਨਹੀਂ ਮਿਲੇਗਾ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਦੇ ਲਈ ਸਾਡੇ ਪੇਜ ਨੂੰ ਲਾਈਕ ਅਤੇ ਸ਼ੇਅਰ ਕਰੋ।