ਪੰਜਾਬ ਦੇ ਇਸ ਗੁਰਸਿੱਖ ਪਰਿਵਾਰ ਨੇ ਵਿਆਹ ਮੌਕੇ ਕੀਤੀ ਅਨੋਖੀ ਪਹਿਲ

Uncategorized

ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਹੋਏ ਹਨ।ਕਿਸਾਨਾਂ ਨੂੰ ਦਿੱਲੀ ਦੀਅਾਂ ਸਡ਼ਕਾਂ ਤੇ ਬੈਠਿਆਂ ਡੇਢ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਨਿਕਲਿਆ।ਕੇਂਦਰ ਦੀ ਸਰਕਾਰ ਨੇ ਕਿਸਾਨ ਆਗੂਆਂ ਨਾਲ ਕਈ ਮੀਟਿੰਗਾਂ ਕੀਤੀਆਂ ਹਨ

ਪਰ ਉਹ ਬੇਸਿੱਟਾ ਰਹੀਆਂ।ਜਿਹਦੇ ਚੱਲਦੇ ਪੰਜਾਬ ਦਾ ਹਰ ਵਰਗ ਕਿਸਾਨਾਂ ਨੂੰ ਸਮਰਥਨ ਦੇ ਰਿਹਾ ਹੈ ਅਤੇ ਪੰਜਾਬ ਦੇ ਲੋਕ ਹੁਣ ਆਪਣੇ ਹਰ ਪ੍ਰੋਗਰਾਮ ਵਿਚ ਕਿਸਾਨੀ ਦਾ ਰੰਗ ਜ਼ਰੂਰ ਪਾ ਰਹੇ ਹਨ। ਅਜਿਹੀ ਹੀ ਇਕ ਅਨੋਖੀ ਪਹਿਲ ਕਰਦਿਆਂ ਹੋਇਆ ਪਰਿਵਾਰ ਦੀ ਖ਼ਬਰ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ।

ਦਰਅਸਲ ਇਸ ਪਰਿਵਾਰ ਵਿੱਚ ਵਿਆਹ ਮੌਕੇ ਗੁਰਸਿੱਖ ਮੁੰਡਾ ਆਪਣੀ ਵਿਆਹ ਵਾਲੀ ਕਾਰ ਉੱਪਰ ਕਿਸਾਨੀ ਦਾ ਝੰਡਾ ਲਗਾ ਕੇ ਵਿਆਹੁਣ ਪੁੱਜਾ। ਇਸ ਮੌਕੇ ਉੱਪਰ ਇਸ ਨੌਜਵਾਨ ਨੇ ਆਪਣੀ ਕਾਰ ਨੂੰ ਫੁੱਲਾਂ ਨਾਲ ਨਹੀਂ ਸਜਾਇਆ ਉਸ ਨੇ ਸਿਰਫ਼ ਇਸ ਉੱਪਰ ਕਿਸਾਨੀ ਦਾ ਝੰਡਾ ਲਗਾਇਆ ਹੋਇਆ ਸੀ।ਇਸ ਸਾਦੇ ਵਿਆਹ ਨੂੰ ਵੇਖ ਕੇ ਲੋਕਾਂ ਨੇ ਬਹੁਤ ਜ਼ਿਆਦਾ ਵਧਿਆ ਸੁਨੇਹੇ ਭੇਜੇ। ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਨੂੰ ਅਜਿਹੇ ਹੀ ਨੌਜਵਾਨਾਂ ਦੀ ਲੋਡ਼ ਹੈ

ਜੋ ਹਰ ਪ੍ਰੋਗਰਾਮ ਵਿਚ ਆਪਣੇ ਸਮਾਜ ਨਾਲ ਖੜ੍ਹੇ ਹੋਣ।ਇਸ ਦੇ ਚੱਲਦਿਆਂ ਪਰਿਵਾਰ ਨੇ ਵੀ ਕਿਹਾ ਕਿ ਇੱਕ ਪਾਸੇ ਕਿਸਾਨ ਸਾਡੇ ਹੱਕਾਂ ਦੇ ਲਈ ਦਿੱਲੀ ਵਿਚ ਡਟੇ ਹੋਏ ਹਨ ਤਾਂ ਸਾਡਾ ਮੁੱਢਲਾ ਫ਼ਰਜ਼ ਵੀ ਕਿਸਾਨੀ ਹੀ ਹੋਣਾ ਚਾਹੀਦਾ ਹੈ । ਤੁਹਾਨੂੰ ਇਸ ਪਰਿਵਾਰ ਦਾ ਇਹ ਉਪਰਾਲਾ ਕਿਸ ਤਰ੍ਹਾਂ ਲੱਗਿਆ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਜੇਕਰ ਤੁਹਾਨੂੰ ਸਾਡੀ ਇਹ ਪੋਸਟ ਵਧੀਆ ਲੱਗੀ ਤਾਂ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ।ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤਕ ਲਈ ਧੰਨਵਾਦ।

Leave a Reply

Your email address will not be published. Required fields are marked *