ਜਿਵੇਂ ਤੁਸੀਂ ਜਾਣਦੇ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਦੇ ਲਈ ਡਟੇ ਹੋਏ ਹਨ।ਦਿੱਲੀ ਦੀ ਸੜਕਾਂ ਦੇ ਉੱਪਰ ਪੰਜਾਬ ਤੇ ਨਾਲ ਨਾਲ ਪੂਰੇ ਭਾਰਤ ਦੇ ਕਿਸਾਨ ਪਹੁੰਚੇ ਹਨ ਅਤੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਹੋਏ ਕਾਲੇ ਖੇਤੀ ਕਾਨੂੰਨਾਂ ਦਾ ਵਿ ਰੋ ਧ ਕਰ ਰਹੇ।
ਪਰ ਕੇਂਦਰ ਦੀ ਸਰਕਾਰ ਦੇ ਕੰਨ ਉੱਪਰ ਜੂੰ ਨਹੀਂ ਸਰਕ ਰਹੀ ਅਤੇ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੀ।ਜਿਸ ਦੇ ਚੱਲਦੇ ਸੁਪਰੀਮ ਕੋਰਟ ਨੂੰ ਵੀ ਇਸ ਮਾਮਲੇ ਵਿੱਚ ਆਪਣੀ ਦਖਲ ਦੇਣੀ ਪਈ ਸੀ। ਹੁਣ ਇਸ ਉੱਪਰ ਬੋਲਦਿਆਂ ਇੱਕ ਹਰਿਆਣਵੀ ਕਿਸਾਨ ਨੇ ਮੋਦੀ ਸਰਕਾਰ ਦੀਆਂ ਧੱ ਜੀ ਆਂ ਉਡਾ ਦਿੱਤੀਆ।
ਇਸ ਕਿਸਾਨ ਵੀਰ ਦਾ ਕਹਿਣਾ ਹੈ ਕਿ ਇਹ ਮੋਦੀ ਲੋਕਾਂ ਨੂੰ ਅੱਛੇ ਦਿਨ ਦੇ ਸੁਪਨੇ ਵਿਖਾ ਕੇ ਪ੍ਰਧਾਨ ਮੰਤਰੀ ਬਣ ਗਏ ਪਰ ਹੁਣ ਲੋਕਾਂ ਨੂੰ ਹੋਰ ਮਾੜੇ ਪਾਸੇ ਲਿਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾ ਕੇ ਹਟਾਂਗੇ ਕਿਉਂਕਿ ਅਸੀਂ ਨੌਂ ਮਹੀਨੇ ਲਗਾਤਾਰ ਲੜਕੇ ਅੰਗਰੇਜ਼ਾਂ ਦੇ ਕਾਨੂੰਨ ਵਾਪਸ ਕਰਵਾਏ ਸਨ। ਇਹ ਤਾਂ ਕਾ ਲੇ ਅੰਗਰੇਜ਼ਾਂ ਨੇ ਹਨ ਇਨ੍ਹਾਂ ਨੂੰ ਅਸੀਂ ਨਹੀਂ ਟਿਕਣ ਦੇਵਾਂਗੇ।
ਇਸ ਤੋਂ ਇਲਾਵਾ ਇਸ ਕਿਸਾਨ ਨੇ ਸੁਪਰੀਮ ਕੋਰਟ ਦੇ ਫ਼ੈਸਲੇ ਤੇ ਬੋਲਦਿਆਂ ਕਿਹਾ ਕਿ ਸੁਪਰੀਮ ਕੋਰਟ ਨੇ ਬਿਲਕੁਲ ਸਹੀ ਫ਼ੈਸਲੇ ਕੀਤੇ ਹਨ। ਪਰ ਮੋਦੀ ਸਰਕਾਰ ਨੂੰ ਇਹ ਕਾਨੂੰਨ ਖੁਦ ਰੱਦ ਕਰਨੇ ਚਾਹੀਦੇ ਹਨ ਕਿਉਂਕਿ ਤਿਉਹਾਰ ਕੰਮ ਸੁਪਰੀਮ ਕੋਰਟ ਤੋਂ ਕਰਵਾਉਣਾ ਹੈ ਤਾਂ ਸੰਸਦ ਕਿਸ ਲਈ ਹੈ। ਜੋ ਸੰਸਦ ਕਾਨੂੰਨ ਪਾਸ ਕਰ ਸਕਦੀ ਹੈ ਉਹ ਕਾਨੂੰਨਾਂ ਨੂੰ ਰੱਦ ਵੀ ਕਰ ਸਕਦੀ ਹੈ। ਪਰ ਕੇਂਦਰ ਸਰਕਾਰ ਜਾਣ ਬੁੱਝ ਕੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਲਿਜਾ ਰਹੀ ਹੈ ਤਾਂ ਜੋ ਇਨ੍ਹਾਂ ਮਾਮਲਿਆਂ ਨੂੰ ਥੋੜ੍ਹਾ ਲੰਬਾ ਕੀਤਾ ਜਾ ਸਕੇ।ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ। ਇਸ ਤਰ੍ਹਾਂ ਤਾਜ਼ਾ ਖ਼ਬਰਾਂ ਅਤੇ ਅਪਡੇਟ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ।