ਉੱਤਰਾਖੰਡ ਦੇ ਸਿਰਕੱਢ ਸਰਦਾਰ ਪਹੁੰਚੇ ਦਿੱਲੀ,ਕਹਿੰਦੇ ਨਾ ਸਾਨੂੰ ਠੰਢ ਲੱਗੇ ਨਾ ਡਰ ਮੋਦੀ ਨੂੰ ਹਰਾ ਕੇ ਜਾਵਾਂਗੇ।

Uncategorized

ਦੋਸਤ ਜਿਵੇਂ ਕਿ ਸਾਨੂੰ ਪਤਾ ਹੈ ਸਾਡੇ ਦੇਸ਼ ਦੇ ਵਿਚ ਇਕ ਬਹੁਤ ਹੀ ਵੱਡਾ ਅੰਦੋਲਨ ਚੱਲ ਰਿਹਾ ਹੈ ਅਤੇ ਇਹ ਅੰਦੋਲਨ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਕਿਉਂਕਿ ਕੁਝ ਮਹੀਨੇ ਪਹਿਲਾਂ ਮੋਦੀ ਸਰਕਾਰ ਨੇ ਇਕ ਬਹੁਤ ਹੀ ਗ ਲ ਤ ਫ਼ੈਸਲਾ ਲਿਆ ਸੀ

ਜਿਹੜਾ ਕਿ ਕਿਸਾਨਾਂ ਦੇ ਬਿਲਕੁੱਲ ਵੀ ਹੱਕ ਵਿੱਚ ਨਹੀਂ ਸੀ । ਉਸ ਫੈਸਲੇ ਦੇ ਵਿਰੋਧ ਵਿੱਚ ਕਿਸਾਨ ਹੋਣ ਸੜਕਾਂ ਉੱਤੇ ਆ ਗਏ ਹਨ। ਹੁਣ ਦਿੱਲੀ ਦੇ ਗਾਜੀਪੁਰ ਬਾਰਡਰ ਤੇ ਜ਼ਿਲ੍ਹਾ ਬਿਲਾਸਪੁਰ ਦੇ ਪਿੰਡ ਰਾਮਪੁਰ ਤੋਂ ਕਿਸਾਨ ਆ ਕੇ ਬੈਠੇ ਹੋਏ ਹਨ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਇੱਥੇ ਪਿਛਲੇ ਇੱਕ ਮਹੀਨੇ ਤੋਂ ਬੈਠੇ ਹਨ।

ਇੱਥੇ ਇਹ ਕਿਸਾਨ ਲੰਗਰ ਵਿਚ ਸੇਵਾ ਵੀ ਕਰਵਾ ਰਹੇ ਹਨ ਇਨ੍ਹਾਂ ਕਿਸਾਨਾਂ ਦਾ ਕਹਿਣਾ ਹੈ ਕਿ ਇੱਥੇ ਮਟਰ ਜਾਗੋ ਵੀ ਕਿੱਥੋਂ ਆ ਰਹੀ ਹੈ ਉਨ੍ਹਾਂ ਨੂੰ ਕੁਝ ਨਹੀਂ ਇਹ ਗੁਰੂ ਨਾਨਕ ਦੇਵ ਜੀ ਦਾ ਵੀਹ ਰੁਪਏ ਵਾਲਾ ਲੰਗਰ ਹੀ ਚੱਲ ਰਿਹਾ ਹੈ। ਉਨ੍ਹਾਂ ਨੇ ਵਿਦੇਸ਼ਾਂ ਤੋਂ ਫੰਡਿੰਗ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਜਦੋਂ ਇਨ੍ਹਾਂ ਹੀ ਕਿਸਾਨਾਂ ਨੇ ਲਾਕਡਾਊਨ ਦੌਰਾਨ ਲੱਖਾਂ ਪਰਦੇਸੀ ਮਜ਼ਦੂਰਾਂ ਦਾ ਢਿੱਡ ਭਰਿਆ ਸੀ

ਉਦੋਂ ਸਰਕਾਰ ਨੇ ਫੰਡਿੰਗ ਬਾਰੇ ਕੋਈ ਸਵਾਲ ਨਹੀਂ ਉਠਾਇਆ।ਪਰ ਜਦੋਂ ਹੁਣ ਕਿਸਾਨ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਉਤਰੇ ਹਨ ਅਤੇ ਖ਼ੁਦ ਲੰਗਰ ਪਕਾ ਕੇ ਖਾ ਰਹੇ ਹਨ ਤਾਂ ਇਹ ਇਹੋ ਜਿਹੇ ਸਵਾਲ ਪੁੱਛ ਕੇ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ।

ਉਨ੍ਹਾਂ ਨੇ ਮੋਦੀ ਸਰਕਾਰ ਤੇ ਕਟਾਕਸ਼ ਕਰਦਿਆਂ ਕਿਹਾ ਕਿ ਜਦੋਂ ਦੀ ਸਰਕਾਰ ਆਈ ਹੈ ਗੰਨੇ ਦੀਅਾਂ ਪਰਮਿਟਾਂ ਵੀ ਸਹੀ ਢੰਗ ਨਾਲ ਨਹੀਂ ਮਿਲ ਰਿਹਾ ਜੇਕਰ ਉਹ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਜਾਰੀ ਰੱਖਦੀ ਹੈ ਤਾਂ ਪਤਾ ਨਹੀਂ ਕਿਸਾਨਾਂ ਨਾਲ ਕੀ ਹੋਣ ਵਾਲਾ ਹੈ। ਉਨ੍ਹਾਂ ਨੇ ਕਿਹਾ ਜਦ ਕਿਸਾਨਾਂ ਨੂੰ ਇਨ੍ਹਾਂ ਕਾਨੂੰਨਾਂ ਦੀ ਜ਼ਰੂਰਤ ਨਹੀਂ ਤਾਂ ਉਹ ਧੱਕੇ ਨਾਲ ਕਿਉਂ ਥੋਪ ਰਹੇ ਹਨ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਕਿਸਾਨ ਇੱਥੋਂ ਨਹੀਂ ਜਾਣ ਵਾਲੇ।ਇਸੇ ਤਰ੍ਹਾਂ ਦੀਆਂ ਤਾਜ਼ਾ ਖ਼ਬਰਾਂ ਅਤੇ ਅਪਡੇਟਸ ਦੇ ਲਈ ਸਾਡੇ ਪੇਜ ਲਾਈਕ ਤੇ ਸ਼ੇਅਰ ਕਰੋ ਧੰਨਵਾਦ ।

Leave a Reply

Your email address will not be published. Required fields are marked *