ਜਿਵੇਂ ਤੁਸੀਂ ਜਾਣਦੇ ਹੀ ਹੋ ਕਿ ਦਿੱਲੀ ਵਿੱਚ ਕਿਸਾਨ ਆਪਣੇ ਹੱਕਾਂ ਲਈ ਧਰਨੇ ਪ੍ਰਦਰਸ਼ਨ ਕਰ ਰਹੇ ਹਨ।ਇਨ੍ਹਾਂ ਧਰਨਿਆਂ ਵਿਚ ਕਿਸਾਨ ਪਹਿਲੇ ਦਿਨ ਤੋਂ ਹੀ ਪੂਰੇ ਜੋਸ਼ ਨਾਲ ਡਟੇ ਹੋਏ ਹਨ ਉਨ੍ਹਾਂ ਦੇ ਜੋਸ਼ ਵਿੱਚ ਬਿਲਕੁਲ ਵੀ ਕਮੀ ਨਹੀਂ ਆ ਰਹੀ।ਭਾਵੇਂ ਸਰਕਾਰ ਦਾ ਰਵੱਈਆ ਕਿਸਾਨਾਂ ਦੇ ਪੱਖ ਵਿੱਚ ਨਹੀਂ ਹੈ ਫਿਰ ਵੀ ਕਿਸਾਨ ਪੂਰੇ ਸ਼ਾਂਤਮਈ ਤਰੀਕੇ ਨਾਲ ਇਸ ਅੰਦੋਲਨ ਨੂੰ ਚਲਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਧਰਨਿਆਂ ਵਿਚ ਆਪਣਾ ਯੋਗਦਾਨ ਦੇਣ ਪਹੁੰਚੇ ਡਾ ਦਲਜੀਤ ਸਿੰਘ ਨੂੰ ਮਿਲਾਉਣ ਜਾ ਰਹੇ ਹਾਂ ਜੋ ਉਤਰਾਖੰਡ ਦੇ ਉੱਤਮ ਨਗਰ ਇਲਾਕੇ ਵਿੱਚ ਆਪਣਾ ਇੱਕ ਕਲੀਨਿਕ ਚਲਾਉਂਦੇ ਹਨ।
ਪਰ ਕਿਉਂਕਿ ਇਸ ਸਮੇਂ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਇਸ ਲਈ ਉਹ ਆਪਣਾ ਕਲੀਨਿਕ ਬੰਦ ਕਰ ਕੇ ਇਨ੍ਹਾਂ ਧਰਨਿਆਂ ਵਿਚ ਸਮਰੱਥਾ ਦੇਣ ਪਹੁੰਚੇ ਹੋਏ ਹਨ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਲੜਕੀ ਦਾ ਵਿਆਹ ਰੱਖਿਆ ਹੋਇਆ ਹੈ ਪਰ ਉਨ੍ਹਾਂ ਨੇ ਸਾਰੀ ਜ਼ਿੰਮੇਵਾਰੀ ਆਪਣੇ ਬੱਚਿਆਂ ਨੂੰ ਦਿੱਤੀ ਹੋਈ ਹੈ ਅਤੇ ਖੁਦ ਉਹ ਇੱਥੇ ਕਿਸਾਨਾਂ ਦੇ ਹੱਕ ਵਿੱਚ ਬੈਠੇ ਹਨ। ਕੇਂਦਰ ਸਰਕਾਰ ਤੇ ਟਿੱਪਣੀਆਂ ਕਰਦਿਆਂ ਡਾ ਦਲਜੀਤ ਸਿੰਘ ਨੇ ਕਿਹਾ ਕਿ ਕੀ ਸਰਕਾਰ ਵਿਚ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ ਜੋ ਉਸ ਮਹਿਕਮੇ ਨਾਲ ਮੇਲ ਹੀ ਨਹੀਂ ਹਨ।ਜਿਵੇਂ ਲੰਗੜੇ ਬੰਦੇ ਨੂੰ ਉਨ੍ਹਾਂ ਨੇ ਖੇਡ ਮੰਤਰੀ ਬਣਾ ਦਿੱਤਾ ਅਤੇ ਟੀਵੀ ਨੇ ਮਰੀਜ਼ ਨੂੰ ਸਿਹਤ ਮੰਤਰੀ ਇਸ ਤੋਂ ਇਲਾਵਾ ਉਨ੍ਹਾਂ ਨੇ ਨਿਤਿਨ ਤੋਮਰ ਤੇ ਕਟਾਕਸ਼ ਕਰਦਿਆਂ ਕਿਹਾ ਕਿ ਖੇਤੀ ਮੰਤਰੀ ਨੂੰ ਇੱਥੋਂ ਤੱਕ ਵੀ ਨਹੀਂ ਪਤਾ ਹੋਣਾ ਕਿ ਕਣਕ ਵਿੱਚ ਕਿੰਨਾ ਯੂਰੀਆ ਜਾਂ ਬੀਜ ਪੈਂਦਾ ਹੈ। ਬਾਕੀ ਜਾਣਕਾਰੀ ਲਈ ਅਸੀਂ ਵੀਡੀਓ ਦਾ ਲਿੰਕ ਹੇਠ ਦਿੱਤਾ ਹੋਇਆ ਹੈ ਤੁਸੀਂ ਜਾ ਕੇ ਵੀਡੀਓ ਦੇਖ ਸਕਦੇ ਹੋ ਸਾਡੇ ਪੇਜ ਉੱਤੇ ਆਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਤੁਹਾਡੇ ਲਈ ਇਸੇ ਤਰ੍ਹਾਂ ਦੀਆਂ ਹੋਰ ਵੀ ਖ਼ਬਰਾਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹਾਂਗੇ ਮਿਲਦੇ ਹਾਂ ਇਕ ਨਵੀਂ ਖਬਰ ਦੇ ਨਾਲ ਉਦੋਂ ਤੱਕ ਲਈ ਸਾਨੂੰ ਇਜਾਜ਼ਤ ਦਿਓ ਧੰਨਵਾਦ।