ਦਿੱਲੀ ਵਿੱਚ ਕਿਸਾਨਾਂ ਨੂੰ ਆਪਣੇ ਹੱਕ ਮੰਗਦਿਆਂ ਪੰਜਾਹ ਦਿਨਾਂ ਤੋਂ ਵੱਧ ਸਮਾਂ ਹੋ ਗਿਆ ਹੈ।ਹਰ ਕੇਂਦਰ ਦੀ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੱਢ ਰਹੀ।ਕੱਲ੍ਹ ਵੀ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਮੀਟਿੰਗ ਸੀ ਜਿਸ ਦਾ ਕੋਈ ਨਤੀਜਾ ਨਹੀਂ ਨਿਕਲਿਆ ਅਤੇ ਮੀਟਿੰਗ ਦੀ ਅਗਲੀ ਤਰੀਕ ਦੇ ਦਿੱਤੀ ਗਈ।
ਜਿਸ ਦੇ ਚਲਦੇ ਕਿਸਾਨ ਇਸ ਅੰਦੋਲਨ ਨੂੰ ਹੋਰ ਤੇਜ਼ ਕਰ ਰਹੇ ਹਨ ਅਤੇ ਛੱਬੀ ਜਨਵਰੀ ਨੂੰ ਹੋਣ ਬਾਰੇ ਮਾਰਚ ਦੀਆਂ ਤਿਆਰੀਆਂ ਵਿੱਚ ਲੱਗ ਚੁੱਕੇ ਹਨ। ਕਿਉਂਕਿ ਕਿਸਾਨਾਂ ਨੂੰ ਅਗਲੀ ਮੀਟਿੰਗ ਵਿੱਚੋਂ ਵੀ ਸ਼ਾਇਦ ਇਹੀ ਸੁਣਨ ਨੂੰ ਮਿਲੇ ਕੀ ਇਹ ਇਕ ਨੂੰ ਰੱਦ ਨਹੀਂ ਹੋਣਗੇ।ਜਿਸ ਦੇ ਚਲਦੇ ਹੁਣ ਤੋਂ ਹੀ ਕਿਸਾਨ ਟਰੈਕਟਰ ਲੈ ਕੇ ਸੜਕਾਂ ਉੱਪਰ ਉਤਰ ਆਏ ਹਨ ਅਤੇ ਛੱਬੀ ਤਾਰੀਖ ਦੇ ਮਾਰਚ ਲਈ ਦਿੱਲੀ ਨੂੰ ਚਾਲੇ ਪਾ ਰਹੇ ਹਨ।
ਸਰਕਾਰ ਤਮਾਮ ਕੋਸ਼ਿਸ਼ਾਂ ਕਰ ਰਹੀ ਹੈ ਕਿ ਕਿਸਾਨਾਂ ਦੇ ਇਸ ਮਾਰਚ ਨੂੰ ਰੋਕਿਆ ਜਾਵੇ ਪਰ ਉਸ ਦੀਆਂ ਇਹ ਕੋਸ਼ਿਸ਼ਾਂ ਨਾਕਾਮਯਾਬ ਸਿੱਧ ਹੋ ਰਹੀਆਂ ਹਨ। ਹੁਣ ਹਰਿਆਣੇ ਦੇ ਹਾਈਵੇਅ ਤੋਂ ਤਸਵੀਰਾਂ ਆਈਆਂ ਹਨ ਜਿੱਥੇ ਕਿਸਾਨ ਟਰੈਕਟਰਾਂ ਦੇ ਨਾਲ ਨਾਲ ਵੱਡੀਆਂ ਵੱਡੀਆਂ ਜੇਸੀਬੀ ਮਸ਼ੀਨਾਂ ਮਸ਼ੀਨਾਂ ਵੀ ਨਾਲ ਲੈ ਕੇ ਪੁੱਜ ਗਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਛੱਬੀ ਜਨਵਰੀ ਨੂੰ ਟਰੈਕਟਰਾਂ ਦੇ ਨਾਲ ਇਨ੍ਹਾਂ ਮਸ਼ੀਨਾਂ ਨੂੰ ਵੀ ਲੈ ਕੇ ਜਾਣਗੇ।
ਕਿਉਂਕਿ ਸਰਕਾਰ ਰਸਤੇ ਵਿੱਚ ਕਈ ਅੜਚਣਾਂ ਪਾ ਸਕਦੀ ਹੈ ਜਿਨ੍ਹਾਂ ਨੂੰ ਦੂਰ ਕਰਨ ਲਈ ਇਹ ਕੰਮ ਆਉਣਗੀਆਂ।ਤੁਹਾਡੀ ਇਸ ਬਾਰੇ ਕੀ ਵਿਚਾਰ ਹਨ ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।ਇਸੇ ਤਰ੍ਹਾਂ ਦੀਆਂ ਤਾਜ਼ਾ ਖ਼ਬਰਾਂ ਅਤੇ ਅਪਡੇਟਾਂ ਦੇ ਲਈ ਸਾਡੇ ਪੇਜ ਨੂੰ ਲਾਈਕ ਤੇ ਸ਼ੇਅਰ ਕਰੋ।ਤਾਂ ਜੋ ਅਸੀਂ ਤੁਹਾਡੇ ਲਈ ਇਸ ਅਪਡੇਟ ਲੈ ਕੇ ਹਾਜ਼ਰ ਹੁੰਦੇ ਰਹੇ ਮਿਲਦੇ ਹਾਂ ਇਕ ਨਵੀਂ ਅਪਡੇਟ ਦੇ ਨਾਲ ਉਦੋਂ ਤਕ ਲਈ ਧੰਨਵਾਦ
