ਕਿਸਾਨੀ ਅੰਦੋਲਨ ਵਿਚ ਆ ਵੜਿਆ ਆਕਸੀਜਨ ਦਾ ਭਰਿਆ ਟਰੱਕ

Uncategorized

ਪਿਛਲੇ ਦਿਨੀਂ ਕਿਸਾਨੀ ਅੰਦੋਲਨ ਵਿੱਚ ਸਿੰਧੂ ਬਾਰਡਰ ਤੇ ਆਕਸੀਜਨ ਨਾਲ ਭਰਿਆ ਟਰੱਕ ਫਸ ਗਿਆ । ਪਰ ਇੱਕ ਨੌਜਵਾਨ ਕਿਸਾਨ ਦੀ ਸੂਝ ਬੂਝ ਕਰਕੇ ਇਸ ਟਰੱਕ ਨੂੰ ਆਸਾਨੀ ਨਾਲ ਬਾਰਡਰ ਪਾਰ ਕਰਾਇਆ ਗਿਆ ।

ਇਸ ਘਟਨਾ ਦੀ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਕਿਸਾਨ ਦੱਸ ਰਿਹਾ ਹੈ ਕਿ ਗ਼ਲਤੀ ਨਾਲ ਇਹ ਟਰੱਕ ਕਿਸਾਨੀ ਅੰਦੋਲਨ ਵਿਚ ਆ ਗਿਆ ਅਤੇ ਉਸ ਵੱਲੋਂ ਇਸ ਨੂੰ ਸ਼ਾਰਟਕੱਟ ਰਸਤੇ ਰਾਹੀਂ ਬਾਰਡਰ ਪਾਰ ਕਰਾਇਆ ਜਾ ਰਿਹਾ ਹੈ।

ਇਸ ਵੀਡੀਓ ਵਿਚ ਇਹ ਨੌਜਵਾਨ ਟਰੱਕ ਡਰਾਇਵਰ ਤੋਂ ਪੁੱਛਦਾ ਹੈ ਕਿ ਕੀ ਇਸ ਨੂੰ ਕਿਸਾਨੀ ਅੰਦੋਲਨ ਵਿੱਚ ਕਿਸਾਨਾਂ ਵੱਲੋਂ ਰੋਕਿਆ ਗਿਆ ? ਤਾਂ ਇਸ ਟਰੱਕ ਡਰਾਈਵਰ ਨੇ ਕਿਹਾ ਕਿ ਕਿਸੇ ਕਿਸਾਨ ਵੱਲੋਂ ਉਸ ਨੂੰ ਕਿਤੇ ਨਹੀਂ ਰੋਕਿਆ ਗਿਆ । ਸੋ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਤੇ ਤੰਜ ਕੱਸੇ ਜਾ ਰਹੇ ਹਨ

ਕਿ ਕਿਸਾਨ ਆਕਸੀਜਨ ਨਾਲ ਭਰੇ ਟਰੱਕ ਨਹੀਂ ਲੰਘਣ ਦੇ ਰਹੇ ਜਿਸ ਕਰ ਕੇ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਹੋ ਰਹੀ ਹੈ ਅਤੇ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੋਰੋਨਾ ਫੈਲਾਉਣ ਦਾ ਵੀ ਇਲਜ਼ਾਮ ਲਗਾਇਆ ਜਾ ਰਿਹਾ ਹੈ ਅਤੇ ਦੂਜੇ ਪਾਸੇ ਕਿਸਾਨ ਲੋਕਾਂ ਦੀ ਸਹਾਇਤਾ ਕਰਦੇ ਨਜ਼ਰ ਆ ਰਹੇ ਹਨ ।

Leave a Reply

Your email address will not be published.