ਸੜਕਾਂ ਤੇ ਮਰ ਰਹੇ ਨੇ ਲੋਕ ,ਨਾ ਦਵਾਈ ਨਾ ਐਂਬੂਲੈਂਸ ,ਕੀ ਬਣੂ ਪੰਜਾਬ ਦੇ ਗ਼ਰੀਬਾਂ ਦਾ

Uncategorized

ਲੁਧਿਆਣਾ ਤੋਂ ਕੁਝ ਤਸਵੀਰਾਂ ਸਾਹਮਣੇ ਆ ਰਹੀਆਂ ਹਨ ਜੋ ਕਿ ਇਹ ਸੋਚਣ ਲਈ ਮਜਬੂਰ ਕਰ ਦਿੰਦੀਆਂ ਹਨ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਪੰਜਾਬ ਦੇ ਲੋਕਾਂ ਲਈ ਕੀਤਾ ਕੀ ਹੈ ?ਕਿਉਂਕਿ ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਮੁੱਢਲੀਆਂ ਸਹੂਲਤਾਂ ਵੀ ਨਹੀਂ ਮਿਲ ਰਹੀਆਂ । ਲੁਧਿਆਣਾ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਜਿਸ ਵਿਚ ਇਕ ਔਰਤ ਨੂੰ ਆਪਣੇ ਪਤੀ ਨੂੰ ਹਸਪਤਾਲ ਪਹੁੰਚਾਉਣ ਲਈ ਐਂਬੂਲੈਂਸ ਨਾ ਮਿਲੀ ।

ਜਿਸ ਕਾਰਨ ਉਹ ਆਪਣੇ ਬਿਮਾਰ ਪਤੀ ਨੂੰ ਆਟੋ ਵਿਚ ਲਿਜਾਣ ਲਈ ਮਜਬੂਰ ਹੋ ਗਈ । ਪਰ ਅਚਾਨਕ ਹੀ ਰਸਤੇ ਵਿੱਚ ਉਸ ਦੇ ਪਤੀ ਦੀ ਮੌਤ ਹੋ ਗਈ । ਜਿਸ ਤੋਂ ਬਾਅਦ ਉਸ ਔਰਤ ਦਾ ਕਹਿਣਾ ਹੈ ਕਿ ਉਸ ਦੇ ਪਤੀ ਦੇ ਪੇਟ ਵਿਚ ਪੱਥਰੀ ਸੀ ਪਰ ਰਸਤੇ ਵਿੱਚ ਹੀ ਉਸ ਨੂੰ ਦਰਦ ਸ਼ੁਰੂ ਹੋ ਗਈ ।

ਜਿਸ ਕਰਕੇ ਉਸ ਦੀ ਮੌਤ ਹੋ ਗਈ ਇਸ ਔਰਤ ਨਾਲ ਉਸ ਸਮੇਂ ਇਸ ਦੇ ਛੋਟੇ ਛੋਟੇ ਬੱਚੇ ਵੀ ਸੀ । ਇਸ ਔਰਤ ਦਾ ਕਹਿਣਾ ਹੈ ਕਿ ਉਸਦੇ ਪਤੀ ਨੂੰ ਇਲਾਜ ਨਹੀਂ ਮਿਲਿਆ ਕਿਉਂ ਕੇ ਐਂਬੂਲੈਂਸ ਦੁਆਰਾ ਇਸ ਦੇ ਪਤੀ ਨੂੰ ਸਹੀ ਸਮੇਂ ਤੇ ਹਸਪਤਾਲ ਨਹੀਂ ਪਹੁੰਚਾਇਆ ਗਿਆ।

ਸੋ ਅਜਿਹੀ ਇੱਕ ਘਟਨਾ ਨਹੀਂ ਹੈ ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੋ ਰਿਹਾ ਹੈ ਕਿ ਇਲਾਜ ਨਾ ਮਿਲਣ ਕਰਕੇ ਲੋਕਾਂ ਨੂੰ ਮੌਤ ਨੂੰ ਗਲੇ ਲਗਾਉਣਾ ਪੈ ਰਿਹਾ ਹੈ।ਜ

Leave a Reply

Your email address will not be published. Required fields are marked *