ਵਿਆਹ ਦੇ ਲਈ ਤਰਸਦੀ ਕੁੜੀ ਲਈ ਤਿੰਨ ਮਾਂਵਾਂ ਆਈਆਂ ਅੱਗੇ ,ਹੁਣ ਤੋਰਨ ਗੀਆਂ ਧੀ ਦੀ ਡੋਲੀ

Uncategorized

ਅਸੀਂ ਅੱਜ ਤਕ ਇਹੀ ਸੁਣਿਆ ਹੈ ਕਿ ਮਾਂ ਪਿਓ ਆਪਣੇ ਬੱਚਿਆਂ ਦੀ ਖੁਸ਼ੀ ਲਈ ਕੁਝ ਵੀ ਕਰ ਸਕਦੇ ਹਨ, ਪਰ ਜਿਸ ਤਰੀਕੇ ਨਾਲ ਜ਼ਮਾਨਾ ਬਦਲ ਰਿਹਾ ਹੈ ਉਸੇ ਤਰੀਕੇ ਨਾਲ ਇਹ ਗੱਲਾਂ ਵੀ ਬਦਲ ਰਹੀਆਂ ਹਨ। ਅੱਜਕੱਲ੍ਹ ਅਜਿਹੇ ਮਾਮਲੇ ਵੀ ਸਾਹਮਣੇ ਆ ਰਹੇ ਹਨ ਜਿਥੇ ਕਿ ਮਾਂ ਬਾਪ ਵੱਲੋਂ ਆਪਣੇ ਬੱਚਿਆਂ ਦੀ ਖੁਸ਼ੀ ਬਾਰੇ ਵੀ ਨਹੀਂ ਸੋਚਿਆ ਜਾਂਦਾ।ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਇਕ ਬੱਤੀ ਸਾਲਾ ਲੜਕੀ ਵੱਲੋਂ ਆਪਣੇ ਮਾਪਿਆਂ ਉੱਪਰ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਉਸ ਨਾਲ ਉਹ ਦੁਰ ਵਿਵਹਾਰ ਕਰਦੇ ਹਨ।ਇਸ ਤੋਂ ਇਲਾਵਾ ਉਸ ਦੀ ਉਮਰ ਬੱਤੀ ਸਾਲ ਦੀ ਹੋ ਚੁੱਕੀ ਹੈ,

ਪਰ ਅਜੇ ਤੱਕ ਉਸ ਦੇ ਮਾਂ ਪਿਉ ਨੇ ਉਸ ਦੇ ਵਿਆਹ ਬਾਰੇ ਕੁਝ ਨਹੀਂ ਸੋਚਿਆ। ਇਸ ਲੜਕੀ ਨੂੰ ਉਸ ਦੇ ਮਾਂ ਪਿਓ ਵੱਲੋਂ ਨਕਾਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਕੇ ਇਸ ਲੜਕੀ ਦੀ ਬਾਂਹ ਤਿੰਨ ਸਮਾਜ ਸੇਵੀ ਸੰਸਥਾਵਾਂ ਨੇ ਫੜੀ ਹੈ।ਇਨ੍ਹਾਂ ਸੰਸਥਾਵਾਂ ਵਿਚ ਕੰਮ ਕਰਨ ਵਾਲੀਆਂ ਤਿੰਨ ਵਰਕਰਾਂ ਦਾ ਕਹਿਣਾ ਹੈ ਕਿ ਉਹ ਇਸ ਲੜਕੀ ਦਾ ਕੰਨਿਆਦਾਨ ਕਰਨਗੀਆਂ।ਇੱਥੇ ਹੀ ਇਕ ਸਮਾਜ ਸੇਵੀ ਮਹਿਲਾ ਨਾਲ ਗੱਲਬਾਤ ਕਰਨ ਦੇ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਇਸ ਲੜਕੀ ਨਾਲ ਬਹੁਤ ਗਲਤ ਹੋਇਆ ਹੈ।

ਇਹ ਨੌਕਰੀ ਵੀ ਕਰਦੀ ਰਹੀ ਹੈ,ਆਪਣੇ ਘਰਦਿਆਂ ਲਈ ਪੈਸਾ ਕਮਾਉਂਦੀ ਰਹੀ ਹੈ ਪਰ ਇਸ ਦੇ ਘਰਦਿਆਂ ਵੱਲੋਂ ਇਸ ਬਾਰੇ ਕੁਝ ਵੀ ਨਹੀਂ ਸੋਚਿਆ ਗਿਆ। ਸਮਾਜ ਸੇਵੀ ਮਹਿਲਾ ਦਾ ਕਹਿਣਾ ਹੈ ਕਿ ਜਦੋਂ ਇਸ ਲੜਕੀ ਨੇ ਉਸ ਨੂੰ ਆਪਣਾ ਦਰਦ ਦੱਸਿਆ ਤਾਂ ਉਸ ਦੀਆਂ ਅੱਖਾਂ ਵਿੱਚ ਵੀ ਹੰਝੂ ਆ ਗਏ ਸੀ। ਇਸ ਤੋਂ ਇਲਾਵਾ ਇਸ ਸਮਾਜ ਸੇਵੀ ਮਹਿਲਾ ਦਾ ਦੱਸਣਾ ਹੈ ਕਿ ਇਹ ਲੜਕੀ ਆਪਣੇ ਚਰਿੱਤਰ ਤੋਂ ਬਿਲਕੁਲ ਸਹੀ ਹੈ,ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਲੜਕੀ ਦੀ ਉਮਰ ਅਠਾਰਾਂ ਸਾਲ ਤੋਂ ਉੱਪਰ ਹੈ ਭਾਵ ਕਿ ਉਹ ਬੱਤੀ ਸਾਲ ਦੀ ਹੈ। ਜੇਕਰ ਉਹ ਕਿਸੇ ਪਾਸਿਓਂ ਵੀ ਗ਼ਲਤ ਹੁੰਦੀ ਤਾਂ ਉਹ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਕੇ ਜਾ ਸਕਦੀ ਸੀ

ਅਤੇ ਆਪਣੀ ਜ਼ਿੰਦਗੀ ਨੂੰ ਜਿਉਂ ਸਕਦੀ ਸੀ। ਪਰ ਜਦੋਂ ਇਸ ਲੜਕੀ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਸ ਨੂੰ ਸਿਰਫ਼ ਏਨਾ ਚਾਹੀਦਾ ਹੈ ਕਿ ਉਸ ਦੇ ਮਾਂ ਪਿਓ ਉਸ ਦਾ ਕੰਨਿਆ ਦਾਨ ਕਰਨ ਅਤੇ ਉਸ ਨੂੰ ਛੋਟੀਆਂ ਛੋਟੀਆਂ ਖ਼ੁਸ਼ੀਆਂ ਦੇਣ।

Leave a Reply

Your email address will not be published.