ਸੜਕ ਉਪਰ ਜਾਂਦੇ ਪਤੀ ਪਤਨੀ ਨੂੰ ਮਾਰੀ ਕਾਰ ਨੇ ਟੱਕਰ ,ਚਾਰ ਧੀਆਂ ਦੇ ਮਾਂ ਪਿਓ ਦੀ ਮੌਤ

Uncategorized

ਜਲਾਲਾਬਾਦ ਤੋਂ ਇੱਕ ਬਹੁਤ ਹੀ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਹੈ ਜਿਥੇ ਕਿ ਚਾਰ ਧੀਆਂ ਦੇ ਮਾਂ ਪਿਉ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਹ ਦੋਨੋਂ ਪਤੀ ਪਤਨੀ ਰਸਤੇ ਵਿੱਚ ਆਪਣੇ ਮੋਟਰਸਾਈਕਲ ਨੂੰ ਰੋੜ੍ਹ ਕੇ ਲਿਜਾ ਰਹੇ ਸੀ ਕਿਉਂਕਿ ਇਨ੍ਹਾਂ ਦੇ ਮੋਟਰਸਾਈਕਲ ਦਾ ਤੇਲ ਖ਼ਤਮ ਹੋ ਗਿਆ ਸੀ। ਪਰ ਦੂਜੇ ਪਾਸਿਓਂ ਇਕ ਤੇਜ਼ ਰਫ਼ਤਾਰ ਨਾਲ ਇੱਕ ਕਾਰ ਆਈ ਜਿਸ ਤੋਂ ਬਾਅਦ ਕੇ ਕਾਰ ਇਨ੍ਹਾਂ ਨਾਲ ਟਕਰਾ ਗਈ ਅਤੇ ਦੋਨੋਂ ਪਤੀ ਪਤਨੀ ਦੀ ਮੌਕੇ ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਜਿਸ ਪਰਿਵਾਰ ਉੱਤੇ ਇਹ ਦੁੱਖਾਂ ਦਾ ਪਹਾੜ ਟੁੱਟਿਆ ਹੈ, ਉਹ ਇੱਕ ਬਹੁਤ ਹੀ ਗ਼ਰੀਬ ਪਰਿਵਾਰ ਹੈ।

ਜਾਣਕਾਰੀ ਮੁਤਾਬਕ ਮ੍ਰਿਤਕ ਵਿਅਕਤੀ ਵੱਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਬਡ਼ੀ ਮੁਸ਼ਕਿਲ ਨਾਲ ਚਲਾਇਆ ਜਾਂਦਾ ਸੀ, ਕਿਉਂਕਿ ਉਹ ਇੱਕ ਜੂਸ ਦੀ ਰੇਹੜੀ ਲਗਾਉਂਦਾ ਸੀ।ਇਸ ਤੋਂ ਇਲਾਵਾ ਉਸ ਦੇ ਘਰ ਚਾਰ ਧੀਆਂ ਬਜ਼ੁਰਗ ਮਾਤਾ ਅਤੇ ਉਸ ਦੀ ਪਤਨੀ ਸੀ।ਪਰ ਹੁਣ ਘਰ ਦੇ ਦੋਨਾਂ ਜੀਆਂ ਦੀ ਮੌਤ ਹੋ ਗਈ ਹੈ। ਹੁਣ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਬਜ਼ੁਰਗ ਮਾਤਾ ਰੋ ਰੋ ਕੇ ਕਹਿ ਰਹੀ ਹੈ ਕਿ ਉਹ ਆਪਣੀਆਂ ਪੋਤੀਆਂ ਨੂੰ ਲੈ ਕੇ ਕਿੱਥੇ ਜਾਵੇਗੀ, ਕਿਉਂਕਿ ਉਨ੍ਹਾਂ ਦਾ ਗੁਜ਼ਾਰਾ ਪਹਿਲਾਂ ਹੀ ਬਹੁਤ ਮੁਸ਼ਕਿਲ ਨਾਲ ਹੁੰਦਾ ਸੀ।ਇਸ ਤੋਂ ਇਲਾਵਾ ਹੁਣ ਉਨ੍ਹਾਂ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਇਸ ਪਰਿਵਾਰ ਨੇ ਇੱਕ ਧੀ ਦਾ ਵਿਆਹ ਕੁਝ ਮਹੀਨੇ ਪਹਿਲਾਂ ਹੀ ਕੀਤਾ ਸੀ ਅਤੇ ਹੁਣ ਇਹ ਦੁੱਖਾਂ ਦਾ ਪਹਾੜ ਉਨ੍ਹਾਂ ਤੇ ਟੁੱਟ ਚੁੱਕਿਆ ਹੈ। ਸੋ ਜਿਵੇਂ ਕਿ ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਇਹ ਪਤੀ ਪਤਨੀ ਦੋਨੋਂ ਮੋਟਰਸਾਈਕਲ ਰੋੜ੍ਹ ਕੇ ਲਿਜਾ ਰਹੇ ਸੀ,ਇਸ ਲਈ ਉਨ੍ਹਾਂ ਦੀ ਇਸ ਐਕਸੀਡੈਂਟ ਵਿੱਚ ਕੋਈ ਵੀ ਗ਼ਲਤੀ ਨਹੀਂ ਸੀ।ਪੂਰੀ ਗ਼ਲਤੀ ਕਾਰ ਚਾਲਕ ਦੀ ਦੱਸੀ ਜਾ ਰਹੀ ਹੈ ਅਤੇ ਹੁਣ ਪਰਿਵਾਰਕ ਮੈਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ।

ਇੱਥੋਂ ਤੱਕ ਕਿ ਉਨ੍ਹਾਂ ਦੀ ਮਾਲੀ ਸਹਾਇਤਾ ਵੀ ਹੋਣੀ ਚਾਹੀਦੀ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇਸ ਪਰਿਵਾਰ ਦਾ ਗੁਜ਼ਾਰਾ ਹੋ ਸਕੇ। ਕਿਉਂਕਿ ਹੋਣਾ ਇਨ੍ਹਾਂ ਦੇ ਪਰਿਵਾਰ ਵਿੱਚ ਕੋਈ ਵੀ ਅਜਿਹਾ ਜੀਅ ਨਹੀਂ ਬਚਿਆ ਜੋ ਬਾਹਰੋਂ ਕਮਾ ਕੇ ਲਿਆ ਸਕੇ।

Leave a Reply

Your email address will not be published.