ਦਿੱਲੀ ਧਰਨੇ ਦੇ ਉੱਪਰ ਪਹੁੰਚਾ ਰਾਜਵੀਰ ਜਵੰਦਾ ,ਸਰਕਾਰ ਨੂੰ ਸੁਣਾਈਆਂ ਇਹ ਖ਼ਰੀਆਂ ਖ਼ਰੀਆਂ ਗੱਲਾਂ

Uncategorized

ਕਿਸਾਨੀ ਅੰਦੋਲਨ ਲੰਬੇ ਸਮੇਂ ਤੋਂ ਚੱਲ ਰਿਹਾ ਹੈ,ਪਰ ਫਿਰ ਵੀ ਕਿਸਾਨਾਂ ਦੀ ਮੰਗ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ। ਅਜੇ ਤੱਕ ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ।ਪਰ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਵੀ ਬੁਲੰਦ ਦਿਖਾਈ ਦੇ ਰਹੇ ਹਨ,ਉਨ੍ਹਾਂ ਵੱਲੋਂ ਕੇਂਦਰ ਸਰਕਾਰ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਵਿੱਚ ਸ਼ੁਰੂਆਤੀ ਦਿਨਾਂ ਦੇ ਵਿੱਚੋਂ ਬਹੁਤ ਸਾਰੇ ਕਲਾਕਾਰ ਦਿੱਲੀ ਦੀਅਾਂ ਸਰਹੱਦਾਂ ਉੱਤੇ ਪਹੁੰਚੇ ਸੀ।ਇਸੇ ਤਰ੍ਹਾਂ ਨਾਲ ਹੁਣ ਪੰਜਾਬੀ ਕਲਾਕਾਰ ਦੁਬਾਰਾ ਤੋਂ ਦਿੱਲੀ ਦੀਆਂ ਸਰਹੱਦਾਂ ਉੱਤੇ ਜਾਣ ਲੱਗੇ ਹਨ।ਪਿਛਲੇ ਦਿਨੀਂ ਪੰਜਾਬੀ ਮਿਊਜ਼ਿਕ

ਇੰਡਸਟਰੀ ਦੇ ਮਸ਼ਹੂਰ ਕਲਾਕਾਰ ਰਾਜਵੀਰ ਜਵੰਧਾ ਆਪਣੇ ਬਹੁਤ ਸਾਰੇ ਸਾਥੀਆਂ ਦੇ ਨਾਲ ਦਿੱਲੀ ਦੇ ਗਾਡਰ ਉੱਤੇ ਪਹੁੰਚੇ ਸੀ, ਜਿੱਥੇ ਉਨ੍ਹਾਂ ਨੇ ਇੱਕ ਸਪੀਚ ਵੀ ਦਿੱਤੀ ਅਤੇ ਬਾਅਦ ਵਿਚ ਇਕ ਇੰਟਰਵਿਊ ਦੌਰਾਨ ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸਾਨੂੰ ਅੰਗਰੇਜ਼ ਲੁੱਟਦੇ ਰਹੇ।ਹੁਣ ਆਪਣੇ ਹੀ ਸਾਨੂੰ ਲੁੱਟ ਰਹੇ ਹਨ ਉਨ੍ਹਾਂ ਨੇ ਕਿਹਾ ਕਿ ਖੇਤਾਂ ਦੇ ਵਿੱਚ ਫ਼ਸਲਾਂ ਕਿਸਾਨ ਉਗਾਉਂਦਾ ਹੈ।ਬਾਅਦ ਵਿੱਚ ਜਦੋਂ ਉਹ ਫਸਲ ਕਾਰਪੋਰੇਟ ਘਰਾਣਿਆਂ ਕੋਲ ਚਲੀ ਜਾਂਦੀ ਹੈ ਅਤੇ ਉਸੇ ਫ਼ਸਲ ਨੂੰ ਲਿਫਾਫਿਆਂ ਦੇ ਵਿੱਚ ਪਾ ਕੇ ਜਦੋਂ ਦਿੱਤਾ ਜਾਂਦਾ ਹੈ ਤਾਂ ਉਸ ਦਾ ਰੇਟ ਦਸ ਗੁਣਾ ਵਧ ਜਾਂਦਾ ਹੈ।ਸੋ ਇੱਥੇ ਕਾਰਪੋਰੇਟ ਘਰਾਣਿਆਂ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਕਿ ਜੇਕਰ ਕਿਸਾਨ

ਫ਼ਸਲ ਨਹੀਂ ਉਗਾਉਣਗੇ ਤਾਂ ਉਹ ਵੀ ਆਪਣਾ ਵਪਾਰ ਨਹੀਂ ਕਰ ਸਕਣਗੇ। ਨਾਲ ਹੀ ਉਨ੍ਹਾਂ ਨੇ ਪੰਜਾਬ ਦੇ ਲੁਕਣ ਅੱਗੇ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਤਾਂ ਇਸ ਮੌਕੇ ਪੰਜਾਬ ਦੇ ਲੋਕ ਸਮਝਦਾਰੀ ਤੋਂ ਕੰਮ ਲੈਣ ਸ਼ਰਾਬ ਦੀਆਂ ਬੋਤਲਾਂ ਅਤੇ ਰਾਸ਼ਨ ਪਾਣੀ ਪਿੱਛੇ ਨਾ ਵਿਕਣ;ਕਿਉਂਕਿ ਜੇਕਰ ਇਸ ਤਰੀਕੇ ਨਾਲ ਅਸੀਂ ਭਿਖਾਰੀ ਬਣੇ ਰਹਾਂਗੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਮਾੜਾ ਹੋ ਜਾਵੇਗਾ, ਕਿਉਂਕਿ ਇਹ ਲੀਡਰ ਸਾਨੂੰ ਭਿਖਾਰੀ ਸਮਝਦੇ ਹਨ ਅਤੇ ਜਦੋਂ ਵੀ ਵੋਟਾਂ ਨਜ਼ਦੀਕ ਆਉਂਦੀਆਂ ਹਨ ਤਾਂ ਉਸ ਸਮੇਂ ਛੋਟੇ

ਐਲਾਨ ਕਰ ਦਿੰਦੇ ਹਨ ਅਤੇ ਲੋਕ ਖੁਸ਼ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਰਾਸ਼ਨ ਪਾਣੀ ਮਿਲੇਗਾ।ਉਨ੍ਹਾਂ ਨੇ ਕਿਹਾ ਕਿ ਇੱਥੇ ਸਾਨੂੰ ਰਾਸ਼ਨ ਪਾਣੀ ਦੀ ਨਹੀਂ, ਬਲਕਿ ਰੁਜ਼ਗਾਰ ਦੀ ਜ਼ਰੂਰਤ ਹੈ।

Leave a Reply

Your email address will not be published.