ਹਸਪਤਾਲ ਵਿਚ ਪੂਰੀ ਨੌਜਵਾਨ ਕੁੜੀ ਦੀ ਮੌਤ, ਮਾਂ ਨੇ ਦੱਸੀ ਸਾਰੀ ਕਹਾਣੀ

ਅੱਜਕੱਲ੍ਹ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਕਿ ਡਾਕਟਰਾਂ ਵੱਲੋਂ ਆਪਣੀ ਗਲਤੀ ਨੂੰ ਲੁਕੋਣ ਵਾਸਤੇ ਮਰੀਜ਼ਾਂ ਨੂੰ ਕੋਰੋਨਾ ਵਾਰਡ ਵਿੱਚ ਲਿਟਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿਚ ਇਹ ਕਿਹਾ ਜਾਂਦਾ ਹੈ ਕਿ ਤੁਹਾਡੇ ਮਰੀਜ਼ ਨੂੰ ਕੋਰੋਨਾ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ। ਇਸੇ ਤਰ੍ਹਾਂ ਦਾ ਇੱਕ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਕਿ ਹਸਪਤਾਲ ਵਿੱਚ ਇੱਕ ਲੜਕੀ ਦੀ ਮੌਤ ਹੋ ਗਈ। ਹੁਣ ਲੜਕੀ ਦੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਵਿਚ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਡਾਕਟਰਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।ਜਿਹੜੇ ਡਾਕਟਰਾਂ ਨੇ ਉਨ੍ਹਾਂ ਦੀ ਲੜਕੀ ਦਾ ਇਲਾਜ ਕੀਤਾ ਸੀ ਜਾਣਕਾਰੀ ਮੁਤਾਬਕ ਮ੍ਰਿਤਕ ਲੜਕੀ ਨੂੰ ਇੱਕ ਜੂਨ ਨੂੰ ਇਸ ਹਸਪਤਾਲ ਵਿਚ ਲਿਆਂਦਾ ਗਿਆ ਸੀ।

ਸੋਲ਼ਾਂ ਦਿਨਾਂ ਤੋਂ ਉਸ ਦਾ ਇਲਾਜ ਚੱਲ ਰਿਹਾ ਸੀ ਅਤੇ ਸੋਲ਼ਾਂ ਦਿਨਾਂ ਦੇ ਵਿੱਚ ਵਿੱਚ ਪਰਿਵਾਰਕ ਮੈਂਬਰਾਂ ਨੇ ਅੱਠ ਲੱਖ ਪਿਆ ਡਾਕਟਰਾਂ ਨੂੰ ਦੇ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਲੜਕੀ ਨੂੰ ਗਰਦਨ ਦੀ ਕੋਈ ਸਮੱਸਿਆ ਸੀ ਜਿਸ ਲਈ ਕੀ ਡਾਕਟਰਾਂ ਨੇ ਪਹਿਲਾ ਆਪ੍ਰੇਸ਼ਨ ਕੀਤਾ ਜੋ ਕਿ ਸਫਲ ਰਿਹਾ। ਉਸ ਤੋਂ ਬਾਅਦ ਜੋ ਦੂਜਾ ਆਪ੍ਰੇਸ਼ਨ ਕੀਤਾ ਗਿਆ ਉਹ ਡਾਕਟਰਾਂ ਨੇ ਖੁਦ ਮੰਨਿਆ ਹੈ ਕਿ ਉਨ੍ਹਾਂ ਤੋਂ ਗਲਤ ਹੋਇਆ।ਪਰ ਜੋ ਤੀਸਰਾ ਆਪ੍ਰੇਸ਼ਨ ਹੋਣਾ ਸੀ ਉਸ ਵਾਸਤੇ ਪਰਿਵਾਰਕ ਮੈਬਰਾਂ ਨੇ ਅਜੇ ਕਿਹਾ ਸੀ ਕਿ ਉਹ ਥੋੜ੍ਹਾ ਰੁਕ ਜਾਣਾ ਕਿਉਂਕਿ ਲੜਕੀ ਦੀ ਹਾਲਤ ਸਹੀ ਨਹੀਂ ਲੱਗ ਰਹੀ ਸੀ।

ਭਾਵ ਕਿ ਉਹ ਅਪਰੇਸ਼ਨ ਕਰਵਾਉਣ ਦੀ ਹਾਲਤ ਵਿੱਚ ਨਹੀਂ ਸੀ।ਪਰ ਡਾਕਟਰਾਂ ਨੇ ਪਰਿਵਾਰਕ ਮੈਂਬਰਾਂ ਦੀ ਸਹਿਮਤੀ ਤੋਂ ਬਿਨਾਂ ਹੀ ਲਡ਼ਕੀ ਦਾ ਆਪ੍ਰੇਸ਼ਨ ਕਰਨ ਦੀ ਕੋਸ਼ਿਸ਼ ਕੀਤੀ ਅਤੇ ਕੁਝ ਅਜਿਹਾ ਹੋਇਆ,ਜਿਸ ਕਾਰਨ ਕੇ ਲੜਕੀ ਦੀ ਮੌਤ ਹੋ ਗਈ। ਬਾਅਦ ਵਿਚ ਲੜਕੀ ਨੂੰ ਕੋਰੋਨਾ ਵਾਰਡ ਵਿਚ ਪਾ ਦਿੱਤਾ ਗਿਆ ਅਤੇ ਅਜਿਹਾ ਕਰਨ ਤੋਂ ਬਾਅਦ ਲੜਕੀ ਦੇ ਪਰਿਵਾਰਕ ਮੈਂਬਰਾਂ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਡਾਕਟਰਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਦੂਜੇ ਪਾਸੇ ਪੁਲਸ ਮੁਲਾਜ਼ਮਾਂ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਛਾਣਬੀਣ ਤੋਂ ਬਾਅਦ ਜੋ ਵੀ ਮਾਮਲਾ ਸਾਹਮਣੇ ਆਏਗਾ ਉਸ ਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *